ਖੇਤਰੀ ਪ੍ਰਤੀਨਿਧ
ਪਟਿਆਲਾ, 29 ਦਸੰਬਰ
ਪਟਿਆਲਾ ਦੇ ਥਾਣਾ ਅਰਬਨ ਅਸਟੇਟ ਨੂੰ ਜ਼ਿਲ੍ਹੇ ਦਾ ਪਹਿਲਾ ਮਾਡਰਨ ਥਾਣਾ ਬਣਾਇਆ ਗਿਆ ਹੈ। ਅੱਜ ਦੇਰ ਸ਼ਾਮੀਂ ਇਸ ਦਾ ਉਦਘਾਟਨ ਕਰਦਿਆਂ, ਪਟਿਆਲਾ ਰੇਂਜ ਦੇ ਆਈਜੀ ਜਤਿੰਦਰ ਸਿੰਘ ਔਲਖ ਦਾ ਕਹਿਣਾ ਸੀ ਕਿ ਇਸ ਨਾਲ ਆਮ ਪਬਲਿਕ ਦਾ ਪੁਲੀਸ ਨਾਲ ਰਾਬਤਾ ਹੋਰ ਚੰਗਾ ਹੋਵੇਗਾ। ਥਾਣਾ ਮੁਖੀ ਰੌਣੀ ਸਿੰਘ ਨੇ ਥਾਣੇ ਦੀਆਂ ਸਰਗਰਮੀਆਂ ਤੇ ਹੋਰ ਤੱਥਾਂ ਸਬੰਧੀ ਜਾਣਕਾਰੀ ਦਿੱਤੀ। ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ’ਚ ਰੱਖ ਕੇ ਬਣਾਏ ਗਏ ਇਸ ਮਾਡਰਨ ਥਾਣੇ ’ਚ ਹੈਲਪ ਡੈਸਕ, ਐੱਲਈਡੀ ਸਮੇਤ ਸੁਝਾਅ ਬਾਕਸ ਵੀ ਲਗਾਇਆ ਗਿਆ ਹੈ।