ਖੇਤਰੀ ਪ੍ਰਤੀਨਿਧ
ਪਟਿਆਲਾ, 27 ਅਗਸਤ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਬੀਤੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਡੀ-ਬਲਾਕ ਵਿੱਚ ਸਥਿਤ ਸੇਵਾ ਕੇਂਦਰ ਦਾ ਦੌਰਾ ਕਰਕੇ ਇਸ ਦੇ ਕੰਮ ਕਾਜ ਦਾ ਜਾਇਜ਼ਾ ਲੈਣ ਮਗਰੋਂ ਦਿੱਤੇ ਗਏ ਨਿਰਦੇਸ਼ਾਂ ’ਤੇ ਕੰਮ ਸ਼ੁਰੂ ਹੋ ਗਿਆ ਹੈ। ਇੱਥੇ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਹੋਰ ਬਿਹਤਰ ਤੇ ਸੁਚਾਰੂ ਬਣਾਉਣ ’ਤੇ ਜ਼ੋਰ ਦਿਤਾ ਗਿਆ। ਜਿਸ ਦੌਰਾਨ ਕੀਤੀ ਗਈ ਹਦਾਇਤ ’ਤੇ ਸਰਵਿਸ ਪ੍ਰੋਵਾਈਡਰ ਮੈਸਰਜ਼ ਡੀਐੱਸਐੱਸਪੀਐੱਲ ਦੇ ਅਪਰੇਸ਼ਨਲ ਮੈਨੇਜਰ ਅਰਵਿੰਦ ਮੋਦਗਿਲ ਨੇ ਤਿਆਰ ਕੀਤੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਇਸ ਰਿਪੋਪਟ ਮੁਤਾਬਕ ਹੁਣ ਸੀਨੀਅਰ ਸਿਟੀਜ਼ਨ ਅਤੇ ਗਰਭਵਤੀ ਮਹਿਲਾਵਾਂ ਲਈ ਦੋ ਹੋਰ ਕਾਊਂਟਰ ਲਗਾਏ ਗਏ ਹਨ। ਇਸ ਤੋਂ ਬਿਨਾਂ ਰਿਸੈਪਸ਼ਨ ਟੋਕਨ ਦੀ ਜਗ੍ਹਾ ਤਬਦੀਲ ਕਰਕੇ ਨਾਲ ਸੇਵਾ ਕੇਂਦਰ ਦੇ ਨਾਲ ਲੱਗਦੇ ਹਾਲ ’ਚ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੁਣ ਸੇਵਾ ਕੇਂਦਰ ’ਚ ਈ-ਸਟੈਂਪਿੰਗ ਲਈ 2 ਕਾਊਂਟਰ, ਸੀਨੀਅਰ ਸਿਟੀਜ਼ਨ ਅਤੇ ਗਰਭਵਤੀ ਮਹਿਲਾਵਾਂ ਲਈ 2, ਆਧਾਰ ਕਾਰਡ ਲਈ 2 , ਡਰਾਇਵਿੰਗ ਲਾਇਸੈਂਸ ਲਈ 1 ਤੇ 1 ਡਲਿਵਰੀ ਲਈ ਰਾਖਵਾਂ ਹੋਣ ਸਮੇਤ 1 ਕਾਊਂਟਰ ਹੈਲਪ ਡੈਸਕ ਵਜੋਂ ਹੈ। ਜਦਕਿ 1 ਐਫ਼ੀਡੇਵਿਟ, ਇਡੈਂਮਨਿਟੀ ਬੌਂਡ ਤੇ ਸੌਰਿਟੀ ਬੌਂਡ ਲਈ ਹੈ ਹੋਰ ਸੇਵਾਵਾਂ ਲਈ 5 ਵੱਖਰੇ ਕਾਊਂਟਰ ਹਨ।