ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋ ਅੱਜ ਇੱਥੇ ਯੂਨੀਵਰਸਿਟੀ ਸਾਇੰਸ ਇੰਸਟਰੂਮੈਂਟੇਸ਼ਨ ਸੈਂਟਰ (ਯੂਸਿਕ ਵਿਭਾਗ) ਦੀ ਵੈਬਸਾਈਟ ਲਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਯੂਸਿਕ ਵਿਭਾਗ ਵਿੱਚ ਗਲਾਸ ਬਲੋਇੰਗ, ਮਕੈਨੀਕਲ, ਇਲੋਕਟ੍ਰੋਨਿਕਸ, ਫੋਟੋਸਟੈਟ, ਪ੍ਰਿੰਟਰ ਅਤੇ ਕਾਟਰੇਜ਼ ਵਰਕਸ਼ਾਪਾਂ ਹਨ, ਜਿਨ੍ਹਾਂ ਵਿੱਚ ਇਨ੍ਹਾਂ ਕੰਮਾਂ ਲਈ ਤਕਨੀਕੀ ਮਾਹਿਰ ਅਤੇ ਉਪਕਰਣ ਵੀ ਉਪਲੱਬਧ ਹਨ। ਇਨ੍ਹਾਂ ਵਰਕਸ਼ਾਪਾਂ ਵਿੱਚ ਉਪਲੱਬਧ ਉਪਕਰਣਾਂ ਅਤੇ ਸੁਵਿਧਾਵਾਂ ਬਾਰੇ ਜਾਣਕਾਰੀ ਇਸ ਵੈੱਬਸਾਈਟ ’ਤੇ ਮੁਹੱਈਆ ਕਰਵਾਈ ਗਈ ਹੈ। ਯੂਸਿਕ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਜਲਦ ਹੀ ਇਸ ਵੈੱਬਸਾਈਟ ’ਤੇ ਕੁਝ ਹੋਰ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਨਾਲ ਯੂਸਿਕ ਵਿਭਾਗ ਨੂੰ ਸੌਪੇ ਗਏ ਕੰਮਾਂ ਦੀ ਜਾਣਕਾਰੀ ਆਨਲਾਈਨ ਪ੍ਰਾਪਤ ਹੋ ਜਾਵੇਗੀ। -ਖੇਤਰੀ ਪ੍ਰਤੀਨਿਧ