ਪਟਿਆਲਾ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਪਖਾਨਿਆਂ ਦੀ ਸਫ਼ਾਈ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸੈਨੀਟੇਸ਼ਨ ਵੈਨ ਨੂੰ ਰਵਾਨਾ ਕੀਤਾ। ‘ਹਾਰਪਿਕ’ ਨੇ ਸੀ.ਐਸ.ਆਰ. ਤਹਿਤ ਪਟਿਆਲਾ ਸ਼ਹਿਰ ਵਿੱਚ ਨਿਵੇਕਲੀ ਪਹਿਲ ਕਰਦਿਆਂ ਇੱਕ ਅਤਿ ਆਧੁਨਿਕ ਤਕਨੀਕ ਵਾਲੀ ਸਕੂਲ ਸੈਨੀਟੇਸ਼ਨ ਵੈਨ ਰੈਕਿਟ, ਜਾਗਰਣ ਪਹਿਲ ਤੇ ਗਰੀਨ ਸਪਰਸ਼ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਈ ਹੈ, ਜੋ ਸ਼ਹਿਰ ਦੇ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਦੇ ਪਖਾਨਿਆਂ ਦੀ ਸਫ਼ਾਈ ਦਾ ਕੰਮ ਕਰੇਗੀ। ਇਸ ਦੌਰਾਨ ਡੀਸੀ ਨੇ ‘ਹਾਰਪਿਕ’ ਵੱਲੋਂ ਕੀਤੀ ਪਹਿਲ ਕਦਮੀ ਦੀ ਸ਼ਲਾਘਾ ਵੀ ਕੀਤੀ। -ਖੇਤਰੀ ਪ੍ਰਤੀਨਿਧ