ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 6 ਅਕਤੂਬਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਹਾਲ ਹੀ ਵਿਚ ਭਾਰਤ ਸਰਕਾਰ ਦੇ ਆਮਦਨ ਕਰ ਵਿਭਾਗ ਵੱਲੋਂ ਇਨਕਮ ਟੈਕਸ ਦੀ ਧਾਰਾ 80-ਜੀ ਵਾਲੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ, ਜਿਸ ਤਹਿਤ ਯੂਨੀਵਰਸਿਟੀ ਨੂੰ ਦਾਨ ਦੇਣ ਵਾਲੀ ਰਾਸ਼ੀ ’ਤੇ ਆਮਦਨ ਕਰ ਤੋਂ ਛੋਟ ਮਿਲੇਗੀ। ਅਜਿਹਾ ਹੋਣ ਨਾਲ ਯੂਨੀਵਰਸਿਟੀ ਨਾਲ ਜੁੜੇ ਸ਼ੁਭਚਿੰਤਕਾਂ ਦੇ ਦਾਨ ਦੇਣ ਲਈ ਅੱਗੇ ਆਉਣ ਦੀ ਉਮੀਦ ਜਾਗੀ ਹੈ। ਇਸ ਦਿਸ਼ਾ ’ਚ ਪਹਿਲਕਦਮੀ ਕਰਦਿਆਂ ਖੁਦ ਉਪ ਕੁੱਲਪਤੀ ਡਾ. ਬੀ ਐੱਸ ਘੁੰਮਣ ਨੇ ਯੂਨੀਵਰਸਿਟੀ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਸ਼ੁਭਚਿੰਤਕਾਂ ਨੂੰ ਵੀ ਅਜਿਹੀ ਮਦਦ ਸਬੰਧੀ ਅਪੀਲ ਕੀਤੀ। ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਡਾ. ਘੁੰਮਣ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਜਾਂ ਸੰਸਥਾ ਪੰਜਾਬੀ ਯੂਨੀਵਰਸਿਟੀ ਨੂੰ (ਖਾਤਾ ਨੰ. 37580759472, ਆਈ ਐਫਐੱਸਸੀ-ਐੱਸ ਬੀ ਆਈ ਐੱਨ 0050009, ਸ਼ਾਖਾ ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦਾਨ ਦੇ ਸਕਦਾ।