ਪੱਤਰ ਪ੍ਰੇਰਕ
ਰਾਜਪੁਰਾ, 23 ਫਰਵਰੀ
ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਗੁਰਿੰਦਰ ਸਿੰਘ ਦੂਆ ਅਤੇ ਸਮੂਹ ਮੈਨੇਜਮੈਂਟ ਮੈਂਬਰਾਂ ਦੇ ਦਿਸ਼ਾ ਨਿਰਦੇਸ਼ ਹੇਠ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ, ਪਟੇਲ ਪ੍ਰਬੰਧਕੀ ਸੁਸਾਇਟੀ ਦੇ ਡਾਇਰੈਕਟਰ ਸੁਖਬੀਰ ਸਿੰਘ ਥਿੰਦ ਅਤੇ ਪੀਆਈਐੱਮਟੀ ਦੇ ਡਾਇਰੈਕਟਰ ਡਾ. ਜਗੀਰ ਸਿੰਘ ਢੇਸਾ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰ ਸਕੂਲ ਪੋਸਟਰ ਮੇਕਿੰਗ, ਕਵਿਤਾ ਅਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ। ਫੋਟੋਗ੍ਰਾਫੀ ਮੁਕਾਬਲੇ ਵਿੱਚ ਨੰਵਧਾ ਨੇ ਪਹਿਲਾ, ਭਵਿਯਾ ਨੇ ਦੂਜਾ, ਗੁਰਲੀਨ ਤੇ ਮਨਿੰਦਰ ਨੇ ਤੀਜਾ ਅਤੇ ਗੌਰਵ ਨੇ ਵਿਸ਼ੇਸ਼ ਇਨਾਮ ਜਿੱਤਿਆ। ਕਵਿਤਾ ਉਚਾਰਣ ਮੁਕਾਬਲੇ ਵਿੱਚ ਮੰਨਤ ਨੇ ਪਹਿਲਾ, ਅੰਮ੍ਰਿਤਪਾਲ ਸਿੰਘ ਨੇ ਦੂਜਾ, ਨਤਾਸ਼ਾ ਨੇ ਤੀਜਾ ਅਤੇ ਜੈਸਮੀਨ ਨੇ ਵਿਸ਼ੇਸ਼ ਸਥਾਨ ਹਾਸਲ ਕੀਤਾ। ਪੋਸਟਰ ਮੁਕਾਬਲੇ ਵਿੱਚ ਗੁਰਕਰਨ ਸਿੰਘ ਨੇ ਪਹਿਲਾ, ਅਰਸ਼ਦੀਪ ਨੇ ਦੂਜਾ ਅਤੇ ਗੌਰਵ ਧੀਮਾਨ ਨੇ ਤੀਜਾ ਸਥਾਨ ਹਾਸਲ ਕੀਤਾ। ਲੇਖ ਮੁਕਾਬਲੇ ਵਿੱਚ ਗੁਰਲੀਨ ਕੌਰ ਨੇ ਪਹਿਲਾ, ਸੋਨੀਆ ਨੇ ਦੂਜਾ, ਮਨਮਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਕਲਾ ਮੁਕਾਬਲੇ ਵਿੱਚ ਗੁਰਲੀਨ ਕੌਰ ਨੇ ਪਹਿਲਾ, ਹਰਸਿਤ ਕੁਕਰੇਜਾ ਨੇ ਦੂਜਾ ਅਤੇ ਰੁਪਿੰਦਰ ਕੌਰ ਨੇ ਤੀਜਾ ਤੇ ਸਲੋਗਨ ਮੁਕਾਬਲੇ ਵਿੱਚ ਨੀਨੂ ਰਾਣੀ ਨੇ ਪਹਿਲਾ, ਤ੍ਰਿਪਤਾ ਰਾਣੀ ਨੇ ਦੂਜਾ, ਅਜੇ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਡਾ. ਸੁਖਬੀਰ ਸਿੰਘ ਥਿੰਦ, ਡਾ. ਜਗੀਰ ਸਿੰਘ ਢੇਸਾ, ਪ੍ਰੋ. ਬਲਜਿੰਦਰ ਸਿੰਘ ਗਿੱਲ, ਡਾ. ਮਨਦੀਪ ਸਿੰਘ, ਡਾ. ਹਰਜਿੰਦਰ ਕੌਰ, ਪ੍ਰੋ. ਹੀਨਾ ਗੁਪਤਾ ਹਾਜ਼ਰ ਸਨ। ਇਸ ਮੌਕੇ ਮੁਕਾਬਲਾ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਵੰਡੇ ਗਏ।