ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 4 ਜਨਵਰੀ
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਅਧੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਵਾਈਸ-ਚਾਂਸਲਰ ਰਵਨੀਤ ਕੌਰ ਦੀ ਅਗਵਾਈ ਵਿਚ ਇਕ-ਰੋਜ਼ਾ ਅੰਤਰ-ਰਾਸ਼ਟਰੀ ਵੈਬਿਨਾਰ ਕੀਤਾ ਗਿਆ। ਜਿਸ ਵਿੱਚ ਡਾ. ਸਾਮੀਨਾ ਬੈਤੂਲ ਲਾਹੌਰ ਯੂਨੀਵਰਸਿਟੀ, ਡਾ. ਹਰਵਿੰਦਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ, ਵਿਸਵ ਪ੍ਰਸਿੱਧ ਸੰਗੀਤ ਵਿਗਿਆਨੀ ਪੰਡਤ ਦੇਵੇਂਦਰ ਵਰਮਾ ਦਿੱਲੀ, ਡਾ. ਏ ਪੀ ਸਿੰਘ, ਡਾ. ਹਰਜੀਤ ਸਿੰਘ, ਡਾ. ਜਸਬੀਰ ਕੋਰ ਪ੍ਰਿੰਸੀਪਲ ਗੁਰਮਤਿ ਕਾਲਜ ਪਟਿਆਲਾ ਅਤੇ ਪ੍ਰੋ. ਨਰਿੰਦਰ ਕੌਰ ਪਠਾਨਕੋਟ ਵੱਲੋਂ ਖੋਜ ਭਰਪੂਰ ਲੈਕਚਰ-ਪ੍ਰਸਤੁਤੀਆਂ ਦਿੱਤੀਆਂ ਗਈਆਂ।