ਪੱਤਰ ਪ੍ਰੇਰਕ
ਪਾਤੜਾਂ, 8 ਅਗਸਤ
ਪਿੰਡ ਸ਼ੁਤਰਾਣਾ ਦੇ ਡੇਰਾ ਛੀਨਿਆਂ ਵਾਲਾ ਦੇ ਦੋ ਭਰਾਵਾਂ ਵਿੱਚ ਜ਼ਮੀਨ ਦੀ ਵੰਡ ਨੂੰ ਲੈ ਕੇ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਇਸ ਸਬੰਧੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੇ ਲੜਕਿਆਂ ਸਿਮਰਨ ਸਿੰਘ ਅਤੇ ਸ਼ਰਨਜੀਤ ਸਿੰਘ ਨਾਲ ਜ਼ਮੀਨ ਦਾ ਰੌਲਾ ਸੀ। ਉਨ੍ਹਾਂ ਕੁਝ ਸਮਾਂ ਪਹਿਲਾਂ ਉਸ ਦੀ ਘੇਰ ਕੇ ਕੁੱਟਮਾਰ ਕੀਤੀ ਸੀ। ਉਨ੍ਹਾਂ ਖਿਲਾਫ਼ ਸਮਾਣਾ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਜਿਸ ਨੂੰ ਵਾਪਸ ਲੈਣ ਲਈ ਉਸ ਦੇ ਉਕਤ ਭਤੀਜਿਆਂ ਨੇ ਉਸ ’ਤੇ ਦਬਾਅ ਪਾਇਆ ਜਦੋਂ ਉਨ੍ਹਾਂ ਕੇਸ ਵਾਪਸ ਨਹੀਂ ਲਿਆ ਤਾਂ ਉਨ੍ਹਾਂ ਨੇ ਝੋਨਾ ਵਾਹ ਦਿੱਤਾ ਹੈ, ਜਦਕਿ ਵਾਹੇ ਝੋਨੇ ਵਾਲੀ ਜ਼ਮੀਨ ਦਾ ਕੋਈ ਰੌਲਾ ਨਹੀਂ ਹੈ। ਇਸ ਸਬੰਧੀ ਥਾਣਾ ਸ਼ੁਤਰਾਣਾ ਦੇ ਮੁਨਸ਼ੀ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲੜਾਈ ਰੋਕਣ ਲਈ ਦੋਵਾਂ ਧਿਰਾਂ ’ਤੇ ਬਣਾਈ ਕਾਰਵਾਈ ਕਰ ਦਿੱਤੀ ਹੈ।