ਪਟਿਆਲਾ: ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਪਿਤਾਜਲੀ ਯੂਥ ਸੇਵਾ ਸਮਿਤੀ ਪਟਿਆਲਾ ਅਤੇ ਫੋਕਲ ਪੁਆਇੰਟ ਐਸੋਸੀਏਸ਼ਨ ਵਲੋਂ ਫੋਕਲ ਪੁਆਇੰਟ ਵਿੱਚ ਗੁਰੂ ਕਾ ਬਾਗ਼ ਦੀ ਚਾਰਦੀਵਾਰੀ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਸਬੰਧੀ ਹੋਏ ਸਮਾਗਮ ਦੀ ਪ੍ਰਧਾਨਗੀ ਫਕੀਰ ਚੰਦ ਸ਼ਰਮਾ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਅਕਾਊਂਟੈਂਟ ਅਮਰਜੀਤ ਕੌਰ ਪੁੱਜੇ। ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੇ ਸੰਸਥਾਪਕ ਰਾਜੇਸ਼ ਸ਼ਰਮਾ ਨੇ ਕਿਹਾ ਕਿ ਬਸੰਤ ਰਿਤੂ ਵੱਲੋਂ ਪਿਛਲੇ ਸਾਲ ਗੁਰੂ ਕਾ ਬਾਗ਼ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਬਾਗ਼ ਵਿੱਚ 200 ਫਲ਼ਦਾਰ ਬੂਟੇ ਲਗਾਏ ਗਏ। ਇਸ ਮੌਕੇ ਫਕੀਰ ਚੰਦ ਸ਼ਰਮਾ, ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਬਾਂਸਲ, ਚੇਅਰਮੈਨ ਅਸ਼ੋਕ ਸਿੰਗਲਾ, ਸਕੱਤਰ ਅਸ਼ਵਨੀ ਗੁਪਤਾ, ਮੈਂਬਰ ਨਰੇਸ਼ ਸਿੰਗਲਾ, ਸੁਨਿਲ ਕੁਮਾਰ ਸ਼ਰਮਾ, ਬਸੰਤ ਰਿਤੂ ਯੂਥ ਕਲੱਬ ਦੇ ਪ੍ਰਧਾਨ ਇੰਜੀਯ ਆਕਰਸ਼ ਸ਼ਰਮਾ ਅਤੇ ਰੋਬਿੰਗ ਸਿੰਘ ਵੀ ਸ਼ਾਮਲ ਹੋਏ। -ਖੇਤਰੀ ਪ੍ਰਤੀਨਿਧ