ਪਟਿਆਲਾ: ਅੰਮ੍ਰਿਤ ਸਕੀਮ ਅਧੀਨ ਰੋਜ਼ ਗਾਰਡਨ ਪਾਰਕ ਨੂੰ ਖ਼ੂਬਸੂਰਤ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਨੌਜਵਾਨ ਕਾਂਗਰਸ ਆਗੂ ਅਤੇ ਮੋਤੀ ਮਹਿਲ ਦੇ ਕਰੀਬੀ ਜਸਵਿੰਦਰ ਜੁਲਕਾ ਨੇ ਦੱਸਿਆ ਕਿ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੇ ਆਦੇਸ਼ਾਂ ਅਤੇ ਮੇਅਰ ਸੰਜੀਵ ਸ਼ਰਮਾ ਦੀ ਨਿਗਰਾਨੀ ਹੇਠ ਸ਼ੁਰੂ ਹੋਏ ਇਸ ਕਾਰਜ ’ਤੇ 49 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਕ ਵਿੱਚ ਖੂਬਸੂਰਤ ਲਾਈਟਾਂ, ਬੈਂਚ ,ਫੁੱਲ ਅਤੇ ਬੂਟਿਆਂ ਦੇ ਨਾਲ ਪੱਕੇ ਫਰਸ਼ ਪਾਏ ਜਾਣਗੇ। ਜਸਵਿੰਦਰ ਜੁਲਕਾ ਨੇ ਦੱਸਿਆ ਕਿ ਇਸ ਪਾਰਕ ਨੂੰ ਹੈਰੀਟੇਜ ਲੁੱਕ ਦੇਣ ਲਈ ਵੱਖਰੇ ਤੌਰ ’ਤੇ ਐਸਟੀਮੇਟ ਤਿਆਰ ਕੀਤਾ ਜਾ ਰਿਹਾ ਹੈ। ਅੱਜ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਚੱਲ ਰਹੇ ਕੰਮਾਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਪਾਰਕ ਨੂੰ ਇੱਕ ਮਾਡਲ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਮੌਕੇ ਪੁਸ਼ਪਿੰਦਰ ਸੈਣੀ, ਅਰੁਣ ਕੁਮਾਰ, ਤਰਨਜੀਤ ਲਾਲੀ ਅਤੇ ਜਸਵਿੰਦਰ ਜੁਲਕਾ ਹਾਜ਼ਰ ਸਨ।
-ਖੇਤਰੀ ਪ੍ਰਤੀਨਿਧ