ਪੱਤਰ ਪ੍ਰੇਰਕ
ਪਟਿਆਲਾ, 11 ਜੁਲਾਈ
ਐੱਨਆਈਐੱਸ ਪਟਿਆਲਾ ਵਿੱਚ ਅਸ਼ਮਿਤਾ ਖੇਲੋ ਇੰਡੀਆ ਵੁਸ਼ੂ ਵਿਮੈੱਨ ਜ਼ੋਨਲ ਲੀਗ ਦੌਰਾਨ ਖਿਡਾਰਨਾਂ ਵਿੱਚ ਫਸਵੇਂ ਮੁਕਾਬਲੇ ਹੋਏ। ਅੱਜ ਮੁਕਾਬਲਿਆਂ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਐੱਨਆਈਐੱਸ ਪਟਿਆਲਾ ਦੇ ਕਾਰਜਕਾਰੀ ਡਾਇਰੈਕਟਰ ਵਿਨੀਤ ਕੁਮਾਰ, ਭੁਪਿੰਦਰ ਸਿੰਘ ਚਾਹਲ ਕਾਰਜਕਾਰੀ ਇੰਜਨੀਅਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵੁਸ਼ੂ ਕੋਚ ਰਵੀ ਤ੍ਰਿਪਾਠੀ ਤੇ ਸੰਗੀਤਾ ਨੇ ਦੱਸਿਆ ਕਿ ਜਿਆਂਸ਼ੂ ਗਰੁੱਪ ਬੀ ਵਿੱਚ ਅਰੁਣਾ ਦੇਵੀ ਦਿੱਲੀ ਨੇ ਸੋਨ ਤਗ਼ਮਾ, ਹਰਿਆਣਾ ਤੋਂ ਸੇਵਰਾ ਨੇ ਚਾਂਦੀ ਦਾ ਤਗ਼ਮਾ, ਹਿਮਾਚਲ ਪ੍ਰਦੇਸ਼ ਤੋਂ ਤੇਜਲ ਨੇ ਕਾਂਸੀ ਦਾ ਤਗ਼ਮਾ ਅਤੇ ਹਰਿਆਣਾ ਤੋਂ ਜੈਨੂਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਤੈਜੀਕੁਆਨ ਗਰੁੱਪ ਬੀ ਵਿੱਚ ਦਿੱਲੀ ਵੱਲੋਂ ਅਨੂ ਸੁਨਾਰ ਨੇ ਸੋਨ ਤਗ਼ਮਾ, ਚੰਡੀਗੜ੍ਹ ਵੱਲੋਂ ਅਨੰਨਿਆ ਬਾਂਸਲ ਨੇ ਚਾਂਦੀ ਦਾ ਤਗ਼ਮਾ, ਜੰਮੂ ਕਸ਼ਮੀਰ ਵੱਲੋਂ ਪ੍ਰਕ੍ਰਿਤੀ ਗੁਪਤਾ ਨੇ ਕਾਂਸੀ ਦਾ ਤਗ਼ਮਾ, ਹਿਮਾਚਲ ਪ੍ਰਦੇਸ਼ ਵੱਲੋਂ ਅਵੰਤਿਕਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਤਾਈਜੀਅਨ ਗਰੁੱਪ ਬੀ ਮਿਸ਼ੀਟੀ ਨੇ ਦਿੱਲੀ ਤੋਂ ਸੋਨ ਤਗ਼ਮਾ, ਹਰਿਆਣਾ ਤੋਂ ਈਸ਼ੂ ਨੇ ਚਾਂਦੀ ਦਾ ਤਗ਼ਮਾ, ਹਰਿਆਣਾ ਤੋਂ ਗੁਣਗਨੀਆ ਢੀਂਗਰਾ ਨੇ ਕਾਂਸੀ ਦਾ ਤਗ਼ਮਾ, ਹਿਮਾਚਲ ਪ੍ਰਦੇਸ਼ ਤੋਂ ਗੌਰੀ ਸ਼ਰਮਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਜਿਆਂਸ਼ੂ ਗਰੁੱਪ ਸੀ ਵਿੱਚ ਸੁਭਦਰਾ ਸੋਨ ਤਗ਼ਮਾ ਦਿੱਲੀ ਨੇ, ਸਮਾਇਰਾ ਦੱਤ ਚਾਂਦੀ ਦਾ ਤਗ਼ਮਾ ਹਰਿਆਣਾ ਨੇ, ਸ੍ਰਿਸ਼ਟੀ ਗੁਪਤਾ ਨੇ ਜੰਮੂ ਕਸ਼ਮੀਰ ਨੇ ਕਾਂਸੀ ਦਾ ਤਗ਼ਮਾ, ਅੰਸ਼ਿਕਾ ਸ਼ਰਮਾ ਹਿਮਾਚਲ ਪ੍ਰਦੇਸ਼ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਅੰਤ ਵਿੱਚ ਮੁੱਖ ਮਹਿਮਾਨਾਂ ਨੇ ਜੇਤੂ ਬੱਚਿਆਂ ਨੂੰ ਤਗ਼ਮੇ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ।