ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 23 ਨਵੰਬਰ
ਸੁਨਾਮ-ਨਮੋਲ ਸੜਕ ’ਤੇ ਸਥਿਤ ਲੁੱਕ ਪਲਾਂਟ ’ਚ ਅੱਜ ਸਵੇਰੇ ਹਵਾ ਵਾਲੀ ਟੈਂਕੀ ਫੱਟਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਥਾਣਾ ਸੁਨਾਮ ਸ਼ਹਿਰੀ ਦੇ ਐੱਸਐੱਚਓ ਇੰਸਪੈਕਟਰ ਦੀਪਿੰਦਰ ਪਾਲ ਸਿੰਘ ਜੇਜੀ ਨੇ ਦੱਸਿਆ ਕਿ ਅੱਜ ਸਵੇਰੇ ਸੁਨਾਮ-ਨਮੋਲ ਸੜਕ ’ਤੇ ਇਕ ਨੌਜਵਾਨ ਹਵਾ ਵਾਲੀ ਟੈਂਕੀ ਲੈ ਕੇ ਟਰੱਕ ਦੇ ਪੈਂਚਰ ਲਾਉਣ ਗਿਆ ਸੀ। ਇਸ ਦੌਰਾਨ ਜਿਵੇਂ ਹੀ ਉਹ ਟਰੱਕ ਦੇ ਟਾਇਰ ’ਚ ਹਵਾ ਭਰ ਰਿਹਾ ਸੀ ਕਿ ਟੈਂਕੀ ਵਿੱਚ ਹਵਾ ਜ਼ਿਆਦਾ ਭਰ ਜਾਣ ਕਾਰਨ ਅਚਾਨਕ ਟੈਂਕੀ ਫੱਟ ਗਈ ਅਤੇ ਨੌਜਵਾਨ ਬੱਬਨਜੀਤ ਸਿੰਘ (23) ਪੁੱਤਰ ਨਿੱਕਾ ਸਿੰਘ ਵਾਸੀ ਗੁੱਝਾ ਪੀਰ ਬਸਤੀ ਸੁਨਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇੰਸਪੈਕਟਰ ਦੀਪਿੰਦਰ ਪਾਲ ਸਿੰਘ ਜੇਜੀ ਨੇ ਕਿਹਾ ਕਿ ਪੁਲੀਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੜਤਾਲ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।