ਪਟਿਆਲਾ: ਜ਼ੀ ਇੰਟਰਟੈਨਮੈਂਟ ਐਂਟਰਪ੍ਰਾਈਜਿਜ਼ ਲਿਮਟਿਡ (ਜ਼ੇਈਈ) ਵੱਲੋਂ ਸਿਹਤ ਵਿਭਾਗ ਨੂੰ ਚਾਰ ਐਂਬੂਲੈਂਸਾਂ ਦਿੱਤੀਆਂ ਗਈਆਂ। ਇਹ ਐਂਬੂਲੈਂਸਾਂ ਸਿਵਲ ਸਰਜਨ ਦਫ਼ਤਰ ਪਟਿਆਲਾ ਦੇ ਹਵਾਲੇ ਕਰਨ ਦੀ ਰਸਮੀ ਜਿੰਮੇਵਾਰੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਿਭਾਈ। ਜਿਸ ਦੌਰਾਨ ਉਨ੍ਹਾਂ ਨੇ ਜ਼ੇਈਈ ਦੇ ਰਿਸੋਰਸ ਐਂਡ ਸਟਰੈਟਿਜ਼ੀ ਦੇ ਹੈਡ ਅਮਨਜੋਤ ਸਿੰਘ ਜੱਲਾਵਾਲਾ ਅਤੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਤੇ ਹੋਰਾਂ ਦੀ ਮੌਜੂਦਗੀ ਵਿਚ ਇਨ੍ਹਾਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਕਰੋਨਾ ਖ਼ਿਲਾਫ਼ ਮਿਸ਼ਨ ਫ਼ਤਹਿ ਮੁਹਿੰਮ ਬਾਰੇ ਚਰਚਾ ਕੀਤੀ। -ਖੇਤਰੀ ਪ੍ਰਤੀਨਿਧ