ਪੱਤਰ ਪ੍ਰੇਰਕ
ਸ੍ਰੀ ਕੀਰਤਪੁਰ ਸਾਹਿਬ, 25 ਸਤੰਬਰ
ਇੱਥੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਸਥਾਨਕ ਪਤਵੰਤਿਆਂ ਨੇ ਰਖਵਾ ਕੇ ਕੰਮ ਸ਼ੁਰੂ ਕਰਵਾਇਆ। ਦੱਸਣਯੋਗ ਹੈ ਕਿ 10.61 ਕਰੋੜ ਨਾਲ ਸਕੂਲ ਆਫ ਐਮੀਨੈਂਸ ਅਤੇ 1.67 ਕਰੋੜ ਦੀ ਲਾਗਤ ਨਾਲ ਸ੍ਰੀ ਕੀਰਤਪੁਰ ਸਾਹਿਬ ਦੇ ਸਿਹਤ ਕੇਂਦਰ ਦੇ ਨਵੀਨੀਕਰਨ ਅਤੇ ਉਸਾਰੀ ਦੇ ਕੰਮ ਸ਼ੁਰੂਆਤ ਅੱਜ ਕੀਤੀ ਗਈ। ਅੱਜ ਇਸ ਮੌਕੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਸਥਾਨਕ ਪਤਵੰਤਿਆਂ ਵੱਲੋਂ ਸਾਂਝੇ ਤੌਰ ’ਤੇ ਰੱਖਿਆ ਗਿਆ।
ਜ਼ਿਕਰਯੋਗ ਹੈ ਕਿ ਸਕੂਲ ਆਫ ਐਮੀਨੈਂਸ ਵਿੱਚ ਦੋ ਨਵੇ ਬਲਾਕ ਬਣਾਏ ਜਾਣਗੇ, ਮਲਟੀਪਰਪਸ ਹਾਲ, ਲੈਬੋਰਟਰੀ, ਲਾਈਬ੍ਰੇਰੀ, ਕਲਾਸਰੂਮ, ਟੁਆਈਲਟ ਬਲਾਕ, ਲਿਫਟ ਦਾ ਕੰਮ ਕਰਵਾਇਆ ਜਾਵੇਗਾ। ਇਸੇ ਤਰਾਂ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਵਿੱਚ 5 ਏਸੀ ਬਲਾਕ, ਏਸੀ ਵੈਕਸੀਨੇਸ਼ਨ ਕਮਰਾ, ਟਰੇਨਿੰਗ ਹਾਲ ਵਿਚ ਜੈਰਨੇਟਰ ਸੈੱਟ, ਨਵੀਂ ਸੀਵਰ ਲਾਈਨ ਤੇ ਜਨਰਲ ਰਿਪੇਅਰ ਕੀਤੀ ਜਾਵੇਗੀ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਮਾਤਾ ਬਲਵਿੰਦਰ ਕੌਰ ਬੈਂਸ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਮਨੀਸ ਬਾਵਾ, ਦੀਪਕ ਸੋਨੀ, ਤਰਲੋਚਨ ਸਿੰਘ ਲੋਚੀ, ਪਰਕਾਸ਼ ਕੌਰ, ਕੁਲਵੰਤ ਸਿੰਘ, ਵਿਵੇਕ ਦੁਰੇਜਾ, ਜ਼ਿਲ੍ਹਾ ਉੱਪ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਪ੍ਰਿੰ. ਸ਼ਰਨਜੀਤ ਸਿੰਘ ਆਦਿ ਹਾਜ਼ਰ ਸਨ।