ਪੱਤਰ ਪ੍ਰੇਰਕ
ਫਗਵਾੜਾ, 11 ਸਤੰਬਰ
ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਸਥਿਤ ਪਿੰਡ ਸੰਗਤਪੁਰ ਵਿੱਚ ਇੱਕ ਸੀਮਿੰਟ ਦੀ ਦੁਕਾਨ ’ਚੋਂ ਚੋਰ ਲੱਖਾਂ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਦੁਕਾਨ ਮਾਲਕ ਤੇ ਮੈਂਬਰ ਪੰਚਾਇਤ ਹਰਪ੍ਰੀਤ ਸਿੰਘ ਵਾਲੀਆ ਮੈਂਬਰ ਪੰਚਾਇਤ ਨੇ ਦੱਸਿਆ ਕਿ ਪਿੰਡ ’ਚ ਉਸ ਦੀ ਸੀਮਿੰਟ ਦੀ ਦੁਕਾਨ ਹੈ ਤੇ ਗੁਦਾਮ ਅੰਦਰ ਬਣੇ ਗੁਪਤ ਟਿਕਾਣੇ ’ਚ ਉਸ ਨੇ 13 ਲੱਖ ਰੁਪਏ ਤੇ 11 ਤੋਲੇ ਸੋਨੇ ਦੇ ਗਹਿਣੇ ਰੱਖੇ ਹੋਏ ਸਨ। ਬੀਤੀ ਰਾਤ 9 ਵਜੇ ਉਹ ਗੁਦਾਮ ਬੰਦ ਕਰ ਕੇ ਚਲੇ ਗਏ ਸਨ। ਪਿੱਛੋਂ ਚੋਰਾਂ ਨੇ ਗੁਦਾਮ ਦੀ ਖਿੜਕੀ ਪੁੱਟ ਕੇ ਅੰਦਰੋਂ ਨਕਦੀ ਅਤੇ ਗਹਿਣੇ ਚੋਰੀ ਕਰ ਲਏ। ਘਟਨਾ ਦੀ ਸੂਚਨਾ ਮਿਲਦੇ ਹੀ ਰਾਵਲਪਿੰਡੀ ਦੇ ਐੱਸਐੱਚਓ ਸੁਰਜੀਤ ਸਿੰਘ ਪੱਤੜ ਨੇ ਟੀਮ ਸਣੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੀੜਤ ਪਰਿਵਾਰ ਨੇ ਪੁਲੀਸ ਨੂੰ ਸ਼ੱਕੀ ਬੰਦਿਆਂ ਬਾਰੇ ਜਾਣਕਾਰੀ ਦਿੱਤੀ ਹੈ ਤੇ ਇਸ ਸਬੰਧੀ ਕਾਰਵਾਈ ਆਰੰਭ ਦਿੱਤੀ ਗਈ ਹੈ।