ਚੰਡੀਗੜ੍ਹ: ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ’ਚ ਹਰਿਆਲੀ ਵਧਾਉਣ ਦੇ ਉਦੇਸ਼ ਨਾਲ ਸਾਲ 2021-22 ਦੌਰਾਨ ਸੂਬੇ ਦੇ ਲੋਕਾਂ ਨੂੰ ‘ਘਰ-ਘਰ ਹਰਿਆਲੀ’ ਸਕੀਮ ਤਹਿਤ 15 ਲੱਖ ਬੂਟੇ ਮੁਫ਼ਤ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਪਿਛਲੇ 10 ਮਹੀਨਿਆਂ ਦੌਰਾਨ ਕੋਵਿਡ ਸਮੇਂ ਦੌਰਾਨ ਆਨਲਾਈਨ ਐਪ ‘ਆਈ ਹਰਿਆਲੀ’ ਰਾਹੀਂ ਸੂਬੇ ਦੇ ਨਾਗਰਿਕਾਂ ਨੂੰ 3.6 ਲੱਖ ਬੂਟੇ ਸਪਲਾਈ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਸਾਲ ਗੁਰੂ ਤੇਗ਼ ਬਹਾਦਰ ਦੇ ਪ੍ਰਕਾਸ਼ ਪੁਰਬ ਮੌਕੇ ਚਲਾਈ ਮੁਹਿੰਮ ਤਹਿਤ ਹੁਣ ਤਕ 66 ਲੱਖ ਬੂਟੇ ਸੂਬੇ ਦੇ 6986 ਪਿੰਡਾਂ ’ਚ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਲਗਪਗ ਚਾਰ ਸਾਲਾਂ ਦੇ ਸਮੇਂ ਦੌਰਾਨ 2.45 ਕਰੋੜ ਬੂਟੇ ਵੱਖ-ਵੱਖ ਸਕੀਮਾਂ/ ਮੁਹਿੰਮਾਂ ਦੌਰਾਨ ਲਗਾਏ ਜਾ ਚੁੱਕੇ ਹਨ। -ਟਨਸ