ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 28 ਜੂਨ
ਇੱਥੋਂ ਥੋੜ੍ਹੀ ਦੂਰ ਪਿੰਡ ਨਦਾਮਪੁਰ ਕੋਲੋਂ ਲੰਘਦੀ ਨਹਿਰ ਵਿੱਚ ਗੁੱਜਰਾਂ ਦੀਆਂ 20 ਮੱਝਾਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈਆਂ। ਇਨ੍ਹਾਂ ਵਿੱਚੋਂ 14 ਮੱਝਾਂ ਦੀ ਮੌਤ ਹੋ ਗਈ, ਜਦੋਂਕਿ ਛੇ ਨੂੰ ਬਚਾਅ ਲਿਆ ਗਿਆ ਹੈ। ਰੋਸ਼ਨ ਦੀਨ ਵਾਸੀ ਧੂਰਾ (ਸੰਗਰੂਰ) ਨੇ ਦੱਸਿਆ ਕਿ ਉਹ ਆਪਣੀਆਂ ਮੱਝਾਂ ਨੂੰ ਲੈ ਕੇ ਪਿੰਡ ਫੁੰਮਣਵਾਲ ਤੋਂ ਚੱਲੇ ਸੀ। ਗਰਮੀ ਕਾਰਨ ਮੱਝਾਂ ਪਾਣੀ ਪੀਣ ਲਈ ਨਹਿਰ ਵਿੱਚ ਉਤਰ ਗਈਆਂ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈਆਂ ਅਤੇ ਨਦਾਮਪੁਰ ਵਿੱਚ ਲੱਗੇ ਹਾਈਡ੍ਰੋ ਪ੍ਰਾਜੈਕਟ ਵਿੱਚ ਫਸ ਗਈਆਂ। ਇਸੇ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੇ ਛੇ ਮੱਝਾਂ ਨੂੰ ਬਾਹਰ ਕੱਢ ਲਿਆ।