ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਜੂਨ
ਪੁਲੀਸ ਮੁਖੀ ਦਿਨਕਰ ਗੁਪਤਾ ਨੇ ਕਰੋਨਾ ਮਹਾਮਾਰੀ ਦੌਰਾਨ ਨਿਭਾਈ ਵਧੀਆ ਜ਼ਿੰਮੇਵਾਰੀ ਅਤੇ ਵਧੀਆ ਕਾਰਗੁਜ਼ਾਰੀ ਬਦਲੇ ਸੂਬੇ ਦੇ ਖੁਫ਼ੀਆ ਤੰਤਰ ’ਚ ਤਾਇਨਾਤ 3 ਗਜ਼ਟਿਡ ਅਫ਼ਸਰਾਂ ਸਣੇ 20 ਮੁਲਾਜ਼ਮਾਂ ਨੂੰ ਵਕਾਰੀ ‘ਡੀਜੀਪੀ ਕਮਾਂਡੇਸ਼ਨ ਡਿਸਕ’ ਪ੍ਰਦਾਨ ਕੀਤੀ ਹੈ।
‘ਡੀਜੀਪੀ ਕਮਾਂਡੇਸ਼ਨ ਡਿਸਕ’ ਹਾਸਲ ਕਰਨ ਵਾਲਿਆਂ ਵਿੱਚ ਡੀਐੱਸਪੀ ਸੁਖਦੇਵ ਸਿੰਘ ਥਿੰਦ (ਸੀਆਈਡੀ ਯੂਨਿਟ ਫਿਰੋਜ਼ਪੁਰ ਅਤੇ ਵਾਧੂ ਚਾਰਜ ਸੀਆਈਡੀ ਯੂਨਿਟ ਮੋਗਾ), ਡੀਐਸਪੀ ਸੀਆਈਡੀ ਪਟਿਆਲਾ ਸੁਖਬੀਰ ਸਿੰਘ, ਡੀਐਸਪੀ ਸੀਆਈਡੀ ਯੂਨਿਟ ਸੰਗਰੂਰ ਚਰਨਪਾਲ ਸਿੰਘ, ਇੰਸਪੈਕਟਰ ਜਗਜੀਤ ਸਿੰਘ ਅਤੇ ਏਐਸਆਈ ਪਰਮਜੀਤ ਸਿੰਘ ਸੀਆਈਡੀ ਯੂਨਿਟ ਜਲੰਧਰ-ਸਿਟੀ, ਇੰਸਪੈਕਟਰ ਸੀਆਈਡੀ ਯੂਨਿਟ ਕਪੂਰਥਲਾ ਜਤਿੰਦਰਪਾਲ ਸਿੰਘ, ਇੰਸਪੈਕਟਰ ਸੀਆਈਡੀ ਯੂਨਿਟ ਐਸਬੀਐੱਸ ਨਗਰ ਦੀਦਾਰ ਸਿੰਘ, ਇੰਸਪੈਕਟਰ ਦਫ਼ਤਰ ਆਈਜੀ ਜ਼ੋਨਲ ਸੀਆਈਡੀ ਅੰਮ੍ਰਿਤਸਰ ਲਖਬੀਰ ਸਿੰਘ, ਐਸਆਈ ਸੀਆਈਡੀ ਯੂਨਿਟ ਹੁਸ਼ਿਆਰਪੁਰ ਹਰਭਜਨ ਸਿੰਘ, ਐਸਆਈ ਸੀਆਈਡੀ ਯੂਨਿਟ ਕਪੂਰਥਲਾ ਕੁਲਵਿੰਦਰ ਸਿੰਘ, ਐਸਆਈ ਸੀਆਈਡੀ ਯੂਨਿਟ ਰੂਪਨਗਰ ਕਮਲਜੀਤ ਸਿੰਘ, ਐਸਆਈ ਸੁਨੀਲ ਦੱਤ ਅਤੇ ਏਐਸਆਈ ਗੁਰਜਿੰਦਰ ਸਿੰਘ ਦਫ਼ਤਰ ਏਆਈਜੀ ਜ਼ੋਨਲ ਸੀਆਈਡੀ ਲੁਧਿਆਣਾ, ਐਸਆਈ ਜੋਗਿੰਦਰ ਸਿੰਘ, ਐਸਆਈ ਮਲਕੀਤ ਸਿੰਘ ਤੇ ਹੋਰ ਸ਼ਾਮਲ ਹਨ।