ਕਰਮਜੀਤ ਸਿੰਘ ਚਿੱਲਾ
ਬਨੂੜ,18 ਅਗਸਤ
ਗਿਆਨ ਸਾਗਰ ਹਸਪਤਾਲ ਵਿੱਚ ਜ਼ੇਰੇ ਇਲਾਜ 26 ਕਰੋਨਾ ਪੀੜਤ ਮਰੀਜ਼ਾਂ ਨੂੰ ਅੱਜ ਸਿਹਤਯਾਬ ਹੋਣ ਮਗਰੋਂ ਘਰ ਭੇਜ ਦਿੱਤਾ ਗਿਆ, ਜਦੋਂ ਕਿ ਜ਼ੀਰਕਪੁਰ ਨੇੜਲੇ ਪੀਰ ਮੁਛੱਲਾ ਦਾ ਵਸਨੀਕ ਰਣਜੀਤ ਸਹਿਗਲ(44) ਕਰੋਨਾ ਖ਼ਿਲਾਫ਼ ਜੰਗ ਹਾਰ ਗਿਆ। ਉਸ ਨੂੰ ਪੰਜ ਅਗਸਤ ਨੂੰ ਗਿਆਨ ਸਾਗਰ ਦੇ ਆਈਸੀਯੂ ਵਿੱਚ ਦਾਖਲ ਕੀਤਾ ਗਿਆ ਸੀ। ਕਰੋਨਾ ਨਾਲ ਦੋ ਦਿਨਾਂ ਵਿੱਚ ਇਹ ਦੂਜੀ ਮੌਤ ਹੈ। ਹੁਣ ਤਕ ਇਥੇ ਕੁਲ ਪੰਜ ਮੌਤਾਂ ਹੋ ਚੁੱਕੀਆਂ ਹਨ। ਮੈਡੀਕਲ ਸੁਪਰਡੈਂਟ ਡਾ. ਐਸਪੀਐਸ ਗੁਰਾਇਆ ਨੇ ਦੱਸਿਆ ਕਿ ਰਣਜੀਤ ਸਹਿਗਲ ਦੀ ਮੌਤ ਬਾਅਦ ਦੁਪਹਿਰ ਸਵਾ ਤਿੰਨ ਵਜੇ ਦੇ ਕਰੀਬ ਹੋਈ ਸੀ।