ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ, 2 ਅਪਰੈਲ
ਪੰਜਾਬ ਵਿਚ ਵਿੱਤੀ ਸਾਲ 2020-2021 ਦੌਰਾਨ ਮਾਲੀਆ ਇਕੱਤਰ ਕਰਨ ਵਿੱਚ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 10,382.08 ਕਰੋੜ ਰੁਪਏ ਵਾਧਾ ਦਰਜ ਕੀਤਾ ਗਿਆ ਹੈ ਜੋ 31.91 ਫੀਸਦ ਬਣਦਾ ਹੈ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ 2020-21 ਦੌਰਾਨ ਕੁੱਲ 42918.34 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਜੋ 31.91 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ ਜਦਕਿ ਵਿੱਤੀ ਸਾਲ 2019-20 ਦੌਰਾਨ 32536.26 ਕਰੋੜ ਰੁਪਏ ਇਕੱਤਰ ਹੋਏ ਸਨ। 2020-21 ਦੌਰਾਨ ਵੈਟ ਅਤੇ ਸੀਐੱਸਟੀ ਤੋਂ 6113.54 ਕਰੋੜ ਰੁਪਏ ਇਕੱਠੇ ਹੋਏ ਜਦਕਿ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਇਹ ਰਾਸ਼ੀ 5408.12 ਕਰੋੜ ਰੁਪਏ ਤੱਕ ਹੀ ਅੱਪੜ ਸਕੀ ਸੀ। ਇਸ ਤਰ੍ਹਾਂ 705.42 ਕਰੋੜ (13.04 ਫੀਸਦੀ) ਦਾ ਵਾਧਾ ਦਰਜ ਕੀਤਾ ਗਿਆ।