ਪੰਜਾਬ ਪੁਲੀਸ ਨੇ ਅੰਤਰਰਾਜੀ ਅਪਰਾਧਿਕ ਗਰੋਹ (ਸਿੰਡੀਕੇਟ) ਦੇ ਮੁਖੀ ਅਤੇ ਚਾਰ ਮੈਂਬਰਾਂ ਨੂੰ ਖਰੜ ਸਥਿਤ ਫਲੈਟ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਿੰਡੀਕੇਟ ਮੁਖੀ ਦੀ ਪਹਿਚਾਣ ਜੈ ਸ਼ਰਮਾ ਉਰਫ਼ ਸੁੱਖਾ ਪਿਸਟਲ ਅੰਬਰਸਰੀਆ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ ਅਤੇ ਇਸ ਨਾਲ ਕਾਬੂ ਕੀਤੇ 2 ਵਿਅਕਤੀ ਅੰਮ੍ਰਿਤਸਰ ਅਤੇ 2 ਹਿਮਾਚਲ ਪ੍ਰਦੇਸ ਦੇ ਬਿਲਾਸਪੁਰ ਦੇ ਰਹਿਣ ਵਾਲੇ ਹਨ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਦੋ 32 ਬੋਰ ਦੇ ਪਿਸਤੌਲ ਅਤੇ ਤਿੰਨ ਮੈਗਜ਼ਿਨ ਸਮੇਤ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੁੱਖਾ ਪਿਸਤੌਲ ਅਤੇ ਉਸਦੇ ਸਾਥੀ ਗੈਰਕਾਨੂੰਨੀ ਤੌਰ ਤੇ ਹਥਿਆਰਾਂ ਦੀ ਖਰੀਦ ਲਈ ਮੱਧ ਪ੍ਰਦੇਸ਼ ਦੇ ਖੰਡਵਾ ਗਏ ਸਨ ਅਤੇ ਮੁਲਜ਼ਮ ਵਿਰੋਧੀ ਗਰੋਹ ਦੇ ਮੈਂਬਰਾਂ ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। -ਪੀਟੀਆਈ