ਨਵੀਂ ਦਿੱਲੀ, 27 ਅਗਸਤ
ਭਾਰਤ ’ਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 9,520 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਕੇ 4,43,98,696 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਵਿਡ ਕਾਰਨ 41 ਮੌਤਾਂ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 5,27,597 ਹੋ ਗਈ ਹੈ। ਕਰੋਨਾ ਕਾਰਨ ਪੰਜਾਬ ’ਚ 4, ਹਰਿਆਣਾ ’ਚ 6 ਤੇ ਚੰਡੀਗੜ੍ਹ ’ਚ ਇਕ ਵਿਅਕਤੀ ਦੀ ਜਾਨ ਗਈ।