ਲੁਧਿਆਣਾ: ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਦੋ ਸਿੱਖ ਉੱਦਮੀਆਂ ਹਰਜਿੰਦਰ ਸਿੰਘ ਕੁਕਰੇਜਾ ਅਤੇ ਜਸਮੀਤ ਸਿੰਘ ਸਾਈਬ ਨੇ ਯਾਦਗਾਰੀ ਸਿੱਕਾ ਤਿਆਰ ਕੀਤਾ ਹੈ, ਜੋ ਸੰਗਤ ਨੂੰ ਆਨਲਾਈਨ ਦਿੱਤਾ ਜਾਵੇਗਾ। ਇਹ ਸਿੱਕਾ ਜਾਰੀ ਕਰਦਿਆਂ ਹਰਜਿੰਦਰ ਸਿੰਘ ਕੁਕਰੇਜਾ ਨੇ ਦੱਸਿਆ ਕਿ ਯਾਦਗਾਰੀ ਸਿੱਕੇ ਦਾ ਆਕਾਰ 1.7 ਇੰਚ ਹੈ ਅਤੇ ਸਿੱਕੇ ਦੀ ਧਾਤ ਦੀ ਬਣਤਰ ਵਿੱਚ 30 ਫ਼ੀਸਦੀ ਚਾਂਦੀ ਅਤੇ 70 ਫ਼ੀਸਦੀ ਤਾਂਬਾ ਸ਼ਾਮਲ ਹੈ। ਦਿੱਲੀ ਵਾਸੀ ਜਸਮੀਤ ਸਿੰਘ ਸਾਈਬ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਪੁਰਬ ਅਤੇ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਾਰੀ ਕੀਤੇ ਗਏ ਸਿੱਕਿਆਂ ਦੇ ਡਿਜ਼ਾਈਨ ਤਿਆਰ ਕਰ ਚੁੱਕੇ ਹਨ। -ਨਿੱਜੀ ਪੱਤਰ ਪ੍ਰੇਰਕ