ਅਟਾਰੀ: ਕਰੋਨਾ ਮਹਾਮਾਰੀ ਤੋਂ ਪਹਿਲਾਂ ਭਾਰਤ ਵਿੱਚ ਫਸੇ 55 ਪਾਕਿਸਤਾਨੀ ਸਿੰਧੀ ਹਿੰਦੂ ਗੁਜਰਾਤ ਵਿੱਚ ਰਹਿਣ ਤੁਪਰੰਤ ਅੱਜ ਅਟਾਰੀ-ਵਾਹਗਾ ਸਰਹੱਦ ਰਸਤੇ ਵਤਨ ਲਈ ਰਵਾਨਾ ਹੋਏ। ਕਾਹਨ ਜੀ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਸੂਬਾ ਸਿੰਧ ਦੇ ਰਹਿਣ ਵਾਲੇ ਹਨ। ਉਸ ਦੇ ਦਾਦਾ ਸਾਲ 1990 ਵਿੱਚ ਭਾਰਤ ਦੇ ਗੁਜਰਾਤ ਦੇ ਪਿੰਡ ਰਾਧਨਪੁਰ ਆ ਕੇ ਵੱਸ ਗਏ ਸਨ। ਦਾਦੇ ਨੂੰ ਮਿਲਣ ਲਈ ਉਹ 25 ਦਿਨ ਦੇ ਵੀਜ਼ੇ ’ਤੇ ਭਾਰਤ ਆਏ ਸਨ ਪਰ ਕਰੋਨਾ ਮਹਾਮਾਰੀ ਕਾਰਨ ਤਾਲਾਬੰਦੀ ਮਗਰੋਂ ਸਮੇਂ ਸਿਰ ਵਤਨ ਵਾਪਸ ਨਹੀਂ ਪਰਤ ਸਕੇ ਸੀ। ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਕਰੋਨਾ ਟੈਸਟ ਕੀਤਾ ਗਿਆ। -ਪੱਤਰ ਪ੍ਰੇਰਕ