ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 17 ਸਤੰਬਰ
ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਕਰੋਨਾ ਦੇ 42 ਨਵੇਂ ਕੇਸ ਸਾਹਮਣੇ ਆਏ ਜਦੋਂਕਿ ਇਸ ਮਹਾਂਮਾਰੀ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 67 ਹੋ ਗਈ ਹੈ, ਜਦਕਿ ਮੌਜੂਦਾ ਸਮੇਂ ’ਚ 290 ਐਕਟਿਵ ਕੇਸ ਹਨ। ਉਨ੍ਹਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ 388 ਵਿਅਕਤੀਆਂ ਦੇ ਸੈਂਪਲ ਲਏ ਗਏ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੱਜ ਜ਼ਿਲ੍ਹੇ ਵਿਚ 160 ਕੇਸ ਪਾਜ਼ੇਟਿਵ ਆਉਣ ਮਗਰੋਂ ਕੁਲ ਮਰੀਜ਼ਾਂ ਦੀ ਗਿਣਤੀ 6550 ਹੋ ਗਈ ਹੈ, ਜਦਕਿ ਅੱਜ 169 ਮਰੀਜ਼ ਡਿਸਚਾਰਜ ਵੀ ਹੋਏ ਹਨ। ਜ਼ਿਲ੍ਹੇ ਵਿਚ ਹੁਣ ਤੱਕ 5185 ਮਰੀਜ਼ ਡਿਸਚਾਰਜ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਪਿਛੇ 1298 ਐਕਟਿਵ ਮਰੀਜ਼ ਬਾਕੀ ਰਹਿ ਗਏ ਹਨ। ਅੱਜ ਕਰੋਨਾ ਮਹਾਮਾਰੀ ਨਾਲ ਦੋ ਮਰੀਜ਼ਾਂ ਦੀ ਮੌਤ ਹੋ ਗਈ। ਅੱਜ ਜ਼ਿਲ੍ਹੇ ਵਿਚ 80 ਮਰੀਜ਼ ਇਕੱਲੇ ਅੰਬਾਲਾ ਸ਼ਹਿਰ ਵਿਚੋਂ ਆਏ ਹਨ।
ਖਰੜ ( ਪੱਤਰ ਪ੍ਰੇਰਕ): ਖਰੜ ਵਿੱਚ ਅੱਜ ਐੱਸਐੱਮਓ ਮਨੋਹਰ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਨਵੇਂ 42 ਕੇਸ ਸਾਹਮਣੇ ਆਏ ਹਨ ਤੇ ਅੱਜ 262 ਵਿਅਕਤੀਆਂ ਤੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।
ਕੁਰਾਲੀ (ਪੱਤਰ ਪ੍ਰੇਰਕ): ਸਥਾਨਕ ਥਾਣਾ ਸਿਟੀ ਦੇ ਅੱਜ ਚਾਰ ਹੋਰ ਮੁਲਾਜ਼ਮ ਕਰੋਨਾ ਪੌਜ਼ਟਿਵ ਆਏ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਅੱਜ ਚਾਰ ਹੋਰ ਕੇਸ ਪੌਜ਼ਟਿਵ ਆਏ। ਸਥਾਨਕ ਥਾਣਾ ਸਿਟੀ ਦੇ ਏਐਸਆਈ ਹਰਸ਼ ਕੁਮਾਰ ਤੇ ਮੋਹਨ ਸਿੰਘ,ਹੌਲਦਾਰ ਰਣਜੀਤ ਸਿੰਘ ਤੇ ਭੁਪਿੰਦਰ ਸਿੰਘ ਦੀ ਕਰੋਨਾ ਪੌਜ਼ਟਿਵ ਰਿਪੋਰਟ ਪੌਜ਼ਟਿਵ ਆਈ ਹੈ। ਥਾਣਾ ਸਿਟੀ ਦੇ ਇਨ੍ਹਾਂ ਚਾਰ ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪੌਜ਼ਟਿਵ ਆਉਣ ਕਾਰਨ ਸਿਟੀ ਥਾਣੇ ਦੇ ਕਰੋਨਾ ਪੌਜ਼ਟਿਵ ਮੁਲਾਜ਼ਮਾਂ ਦੀ ਗਿਣਤੀ 7 ਹੋ ਗਈ ਹੈ।