ਜਗਮੋਹਨ ਸਿੰਘ
ਘਨੌਲੀ, 2 ਜੂਨ
ਲੋਕ ਸਭਾ ਲਈ ਕੱਲ੍ਹ ਹੋਏ ਮਤਦਾਨ ਦੌਰਾਨ ਘਨੌਲੀ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ 61 ਤੋਂ ਲੈ 85 ਫ਼ੀਸਦੀ ਤੱਕ ਵੋਟਰਾਂ ਨੇ ਵੋਟਾਂ ਪਾਉਣ ਵਿੱਚ ਦਿਲਚਸਪੀ ਦਿਖਾਈ। ਵੋਟਾਂ ਪਾਉਣ ਵਿੱਚ ਸਭ ਤੋਂ ਜ਼ਿਆਦਾ ਦਿਲਚਸਪੀ ਅੰਬੂਜਾ ਸੀਮਿੰਟ ਫੈਕਟਰੀ ਨੇੜਲੇ ਪਿੰਡਾਂ ਦੇ ਲੋਕਾਂ ਨੇ ਦਿਖਾਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਇਲਾਕੇ ਦੇ ਪਿੰਡ ਬਿੱਕੋਂ ਵਿੱਚ 66 ਫ਼ੀਸਦੀ, ਮਕੌੜੀ ਕਲਾਂ ਵਿੱਚ 67 ਫ਼ੀਸਦੀ, ਥਲੀ ਕਲਾਂ ਵਿੱਚ 69 ਫ਼ੀਸਦੀ, ਥਲੀ ਖੁਰਦ ਵਿੱਚ 70 ਫ਼ੀਸਦੀ, ਘਨੌਲੀ ਖੱਬਾ ਪਾਸਾ ਵਿੱਚ 63 ਫ਼ੀਸਦੀ, ਵਿਚਕਾਰਲਾ ਪਾਸਾ 61 ਫ਼ੀਸਦੀ, ਸੱਜਾ ਪਾਸਾ 65 ਫ਼ੀਸਦੀ, ਬੇਗਮਪੁਰਾ ਵਿੱਚ 66 ਫ਼ੀਸਦੀ, ਅਹਿਮਦਪੁਰ ਵਿੱਚ 65 ਫ਼ੀਸਦੀ, ਲੋਹਗੜ੍ਹ ਫਿੱਡੇ ਵਿੱਚ 74 ਫ਼ੀਸਦੀ, ਲੌਦੀਮਾਜਰਾ ਵਿੱਚ 73 ਫ਼ੀਸਦੀ, ਡਕਾਲਾ ਵਿੱਚ 75 ਫ਼ੀਸਦੀ, ਕਟਲੀ ਵਿੱਚ 76 ਫ਼ੀਸਦੀ, ਖੁਆਸਪੁਰਾ ਵਿੱਚ 65 ਫ਼ੀਸਦੀ, ਮਲਿਕਪੁਰ ਵਿੱਚ 65 ਫ਼ੀਸਦੀ, ਨਵਾਂ ਮਲਿਕਪੁਰ ਵਿੱਚ 86.81 ਫ਼ੀਸਦੀ, ਬੈਰਮਪੁਰ ਵਿੱਚ 67 ਫ਼ੀਸਦੀ, ਦੁੱਗਰੀ ਵਿੱਚ 66 ਫ਼ੀਸਦੀ, ਚੱਕ ਕਰਮਾ ਵਿੱਚ 78.06 ਫ਼ੀਸਦੀ, ਹੁਸੈਨਪੁਰ ਈਸਟ ਵਿੱਚ 65.49 ਫ਼ੀਸਦੀ, ਹੁਸੈਨਪੁਰ ਵੈਸਟ ਵਿੱਚ 64.87 ਫ਼ੀਸਦੀ, ਨਾਨਕਪੁਰਾ ਵਿੱੱਚ 70 ਤੇ ਡੰਗੌਲੀ ਵਿੱਚ 77.35 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਵੋਟਰ ਕਿਸ ਪਾਰਟੀ ਦੇ ਹੱਕ ਵਿੱਚ ਭੁਗਤੇ ਹਨ, ਇਸ ਦਾ ਪਤਾ ਤਾਂ 4 ਜੂਨ ਨੂੰ ਲੱਗੇਗਾ ਪਰ ਧਰਨਾਕਾਰੀਆਂ ਵੱਲੋਂ ਜਿਸ ਹਿਸਾਬ ਨਾਲ ਚੋਣਾਂ ਤੋਂ ਪਹਿਲਾਂ ਪਿੰਡ-ਪਿੰਡ ਘੁੰਮ ਕੇ ਆਮ ਆਦਮੀ ਪਾਰਟੀ ਦੇ ਵਿਰੁੱਧ ਪ੍ਰਚਾਰ ਕੀਤਾ ਗਿਆ, ਉਸ ਤੋਂ ਲੋਕਾਂ ਵੱਲੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਪਿੰਡਾਂ ਵਿੱਚ ‘ਆਪ’ ਨੂੰ ਨੁਕਸਾਨ ਹੋ ਸਕਦਾ ਹੈ।