ਗਗਨਦੀਪ ਅਰੋੜਾ
ਲੁਧਿਆਣਾ, 20 ਫਰਵਰੀ
ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਐਤਵਾਰ ਨੂੰ ਚੋਣਾਂ ਸ਼ਾਂਤੀ ਨਾਲ ਨਿੱਬੜ ਗਈਆਂ। ਜ਼ਿਲ੍ਹੇ ਵਿੱਚ 61.7 ਫੀਸਦੀ ਵੋਟਿੰਗ ਹੋਈ, ਜਦਕਿ 2017 ਵਿੱਚ 74 ਫੀਸਦੀ ਵੋਟਿੰਗ ਹੋਈ ਸੀ। ਇਹ ਅੰਕੜੇ ਸ਼ਾਮ ਛੇ ਵਜੇ ਤਕ ਦੇ ਹਨ ਤੇ ਪੋਲਿੰਗ ਕੇਂਦਰਾਂ ਦੇ ਗੇਟ ਬੰਦ ਕਰ ਦਿੱਤੇ ਗਏ ਹਨ ਤੇ ਅੰਦਰ ਰਹਿ ਗਏ ਵਿਅਕਤੀ ਹੀ ਹੁਣ ਵੋਟ ਪਾ ਸਕਣਗੇ ਜਿਸ ਨਾਲ ਵੋਟਿੰਗ ਫੀਸਦੀ ਵਿੱਚ ਹਾਲੇ ਵਾਧਾ ਹੋਵੇਗਾ। ਲੁਧਿਆਣਾ ਵਿੱਚ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ। ਸਿਰਫ਼ ਇੱਕ ਦੋ ਥਾਵਾਂ ’ਤੇ ਮਾਮੂਲੀ ਤਕਰਾਰ ਹੀ ਹੋਈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਾਰਾ ਦਿਨ ਵੱਖ ਵੱਖ ਹਲਕਿਆਂ ਵਿੱਚ ਘੁੰਮਦੇ ਰਹੇ।