ਚੰਡੀਗੜ੍ਹ, (ਟ੍ਰਿਬਿਊਨ ਨਿਊਜ਼ ਸਰਵਿਸ): ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਦੱਸਿਆ ਕਿ ਪੰਜਾਬ ਹੁਣ ਤਕ ਵੀ ਬਰਡ ਫਲੂ ਤੋਂ ਲੱਗਪਗ ਬਚਿਆ ਹੋਇਆ ਹੈ। ਹੁਣ ਤੱਕ ਰਿਜਨਲ ਡਿਜ਼ੀਜ਼ ਡਾਇਗਨੋਸਟਿਕ ਲੈਬਾਰਟਰੀ (ਆਰਡੀਡੀਐੱਲਜੇ) ਜਲੰਧਰ ਵਿੱਚ ਟੈਸਟ ਕੀਤੇ ਸੈਂਪਲਾਂ ’ਚੋਂ ਪੰਜਾਬ ਦੇ 99.5% ਪੋਲਟਰੀ ਫਾਰਮ ਬਰਡ ਫਲੂ ਦੀ ਬਿਮਾਰੀ ਤੋਂ ਰਹਿਤ ਪਾਏ ਗਏ ਹਨ। ਉਨ੍ਹਾਂ ਮੁਤਾਬਕ ਸਿਰਫ 0.5% ਫਾਰਮ ਹੀ ਬਰਡ ਫਲੂ ਦੀ ਬਿਮਾਰੀ ਤੋਂ ਪ੍ਰਭਾਵਿਤ ਪਾਏ ਗਏ ਹਨ। ਇਸ ਲਈ ਪੰਜਾਬ ਸਰਕਾਰ ਵੱਲੋਂ ਸਮੂਹ ਪੋਲਟਰੀ ਫਾਰਮਾਂ/ਬੈਕਯਾਰਡ ਪੋਲਟਰੀ ਦੇ ਸੌ ਫ਼ੀਸਦੀ ਟੈਸਟ ਕਰਨ ਦਾ ਟੀਚਾ ਹੈ ਅਤੇ ਜਲਦ ਹੀ ਸੂਬੇ ਨੂੰ ਬਰਡ ਫਲੂ ਤੋਂ ਰਾਹਤ ਦਿਵਾਈ ਜਾਵੇਗੀ।