ਪਟਿਆਲਾ: ਇਥੋਂ ਦੇ ਡੀਐਸਪੀ ਸੰਜੀਵ ਸਾਗਰ ਖਿਲਾਫ਼ ਆਪਣੀ ਕਿਰਾਏਦਾਰ ਮਹਿਲਾ ਨਾਲ ਕਥਿਤ ਜਬਰ ਜਨਾਹ ਕਰਨ ਅਤੇ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਸੰਜੀਵ ਸਾਗਰ ਇਨ੍ਹੀਂ ਦਿਨੀਂ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਵਿਚ ਡੀਐਸਪੀ ਵਜੋਂ ਤਾਇਨਾਤ ਹੈ। ਇਸ ਸਬੰਧੀ ਜਾਂਚ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ ਪਰ ਅੱਜ ਦੀ ਕਾਰਵਾਈ ਡੀਜੀਪੀ ਗੌਰਵ ਯਾਦਵ ਦੇ ਦਖਲ ਤੋਂ ਬਾਅਦ ਕੀਤੀ ਗਈ ਹੈ। ਮਹਿਲਾ ਦੀ ਸ਼ਿਕਾਇਤ ਅਨੁਸਾਰ ਸਾਲ 2009 ਤੋਂ 2015 ਦਰਮਿਆਨ ਸੰਜੀਵ ਸਾਗਰ ਉਸ ਨੂੰ ਧਮਕਾ ਕੇ ਜ਼ਬਰਦਸਤੀ ਕਰਦਾ ਰਿਹਾ। ਜਦੋਂ ਉਸ ਦੀ ਹੇਠਲੇ ਪੱਧਰ ’ਤੇ ਸੁਣੀ ਨਹੀਂ ਗਈ ਤਾਂ ਉਹ ਉਸ ਵੇਲੇ ਦੇ ਡੀਜੀਪੀ ਨੂੰ ਮਿਲੀ ਜਿਨ੍ਹਾਂ ਵੱਲੋਂ ਦਰਖਾਸਤ ਪਟਿਆਲਾ ਦੇ ਆਈਜੀ ਕੋਲ ਭੇਜ ਦਿੱਤੀ ਗਈ। ਇਸ ਸਬੰਧੀ ਕਈ ਵਾਰ ਜਾਂਚ ਕੀਤੀ ਗਈ ਪਰ ਡੀਐਸਪੀ ਖ਼ਿਲਾਫ਼ ਕਾਰਵਾਈ ਨਹੀਂ ਹੋਈ। -ਖੇਤਰੀ ਪ੍ਰਤੀਨਿਧ