ਪੱਤਰ ਪ੍ਰੇਰਕ
ਤਰਨ ਤਾਰਨ, 25 ਜੂਨ
ਸਰਹੱਦ ਪਾਰ ਤੋਂ ਪਾਕਿਸਤਾਨ ਵਾਲੇ ਪਾਸਿਓਂ ਡਰੋਨਾਂ ਦੀ ਮਦਦ ਨਾਲ ਨਸ਼ੀਲੇ ਪਦਾਰਥ ਅਤੇ ਹਥਿਆਰ ਮੰਗਵਾਉਣ ਵਾਲੇ ਸਰਗਰਮ ਗਰੋਹ ਦੇ ਇਕ ਹੋਰ ਮੈਂਬਰ ਨੂੰ ਖਾਲੜਾ ਪੁਲੀਸ ਨੇ ਕਾਬੂ ਕਰਕੇ ਉਸ ਕੋਲੋਂ 500 ਗਰਾਮ ਹੈਰੋਇਨ ਅਤੇ ਇਕ ਚੀਨ ਦਾ ਬਣਿਆ ਪਿਸਤੌਲ ਬਰਾਮਦ ਕੀਤਾ ਹੈ| ਇਸ ਸਬੰਧੀ ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਇਸ ਗਰੋਹ ਦੇ ਛੇ ਮੈਂਬਰ ਪਹਿਲਾਂ ਹੀ ਪੁਲੀਸ ਦੀ ਹਿਰਾਸਤ ਵਿੱਚ ਹਨ ਅਤੇ ਗਰੋਹ ਦਾ ਇਕ ਮੈਂਬਰ ਰਿੰਕੂ ਵਾਸੀ ਪੰਜੂ ਕਲਾਲ (ਅਜਨਾਲਾ) ਅਰੇ ਫਰਾਰ ਚੱਲ ਰਿਹਾ ਹੈ| ਐੱਸਐੱਸਪੀ ਨੇ ਦੱਸਿਆ ਕਿ ਅੱਜ ਕਾਬੂ ਕੀਤੇ ਵਿਅਕਤੀ ਦੀ ਪਛਾਣ ਰਣਜੀਤ ਸਿੰਘ ਰਾਣਾ ਵਾਸੀ ਰਾਜੋਕੇ ਵਜੋਂ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਦਰਜ ਕੇਸ ਵਿੱਚ ਐੱਨਡੀਪੀਐੱਸ ਐਕਟ ਦੀ ਧਾਰਾ ਦਫ਼ਾ 21-ਸੀ, 61, 85 ਦਾ ਵਾਧਾ ਕੀਤਾ ਗਿਆ ਹੈ|