ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਕਤੂਬਰ
ਭਾਰਤ ਸਰਕਾਰ ਵੱਲੋਂ ਖੇਤੀਬਾੜੀ ਦੇ ਹਾੜ੍ਹੀ ਸੀਜ਼ਨ ਨੂੰ ਲੈ ਕੇ ਕੌਮੀ ਕਾਨਫ਼ਰੰਸ ਕੀਤੀ ਜਾ ਰਹੀ ਹੈ ਜਿਸ ਵਿਚ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਸ਼ਮੂਲੀਅਤ ਕਰਨਗੇ। ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੂਬਿਆਂ ਦੇ ਖੇਤੀ ਵਜ਼ੀਰਾਂ ਨੂੰ ਇਸ ਕੌਮੀ ਕਾਨਫ਼ਰੰਸ ਵਿਚ ਸ਼ਾਮਲ ਹੋਣ ਦਾ ਸੱਦਾ
ਭੇਜਿਆ ਹੈ। ਇਸ ਕਾਨਫ਼ਰੰਸ ਵਿਚ ਖੇਤੀ ਨੂੰ ਲੈ ਕੇ ਕੌਮੀ ਮਸਲਿਆਂ ’ਤੇ ਵਿਚਾਰ ਵਟਾਂਦਰਾ ਹੋਣਾ ਹੈ। ਇਸ ਕਾਨਫ਼ਰੰਸ ਵਿਚ ਖੇਤੀ ਮਾਹਿਰਾਂ ਨੂੰ ਸੱਦਿਆ ਗਿਆ ਹੈ ਅਤੇ ਖੇਤੀ ਰਾਜ ਮੰਤਰੀ ਰਾਮ ਨਾਥ ਠਾਕੁਰ ਵੀ ਕਾਨਫ਼ਰੰਸ ਵਿਚ ਹਾਜ਼ਰ ਰਹਿਣਗੇ।