ਜਸਵੰਤ ਜੱਸ
ਫ਼ਰੀਦਕੋਟ, 13 ਜੂਨ
ਕਰੀਬ ਇੱਕ ਹਫ਼ਤਾ ਪਹਿਲਾਂ ਕੋਟਕਪੂਰਾ ਜੈਤੋ ਰੋਡ ’ਤੇ ਢੈਪਈ ਦੀ ਨਹਿਰ ਵਿੱਚ ਡੁੱਬ ਕੇ ਮਰੇ ਨੌਜਵਾਨ ਦੇ ਮਾਮਲੇ ਨੇ ਅੱਜ ਨਵਾਂ ਮੋੜ ਲੈ ਲਿਆ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਲੜਕਾ ਅਜੇ ਪਾਲ ਨਹਿਰ ਵਿੱਚ ਡੁੱਬ ਕੇ ਨਹੀਂ ਮਾਰਿਆ ਸਗੋਂ ਦੋਸਤਾਂ ਨੇ ਕਥਿਤ ਤੌਰ ’ਤੇ ਉਸ ਨੂੰ ਡੋਬਿਆ ਹੈ ਅਤੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਹੈ। ਪੁਲੀਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਅਜੇ ਦੇ ਦੋਸਤਾਂ ਅਭੈ ਅਰੋੜਾ, ਵਿਸ਼ਵ ਅਤੇ ਮਿੱਠੂ ਵਾਸੀਅਨ ਕੋਟਕਪੂਰਾ ਖ਼ਿਲਾਫ਼ ਕੇਸ ਦਰਜ ਕਰਕੇ ਨਵੇਂ ਸਿਰਿਓਂ ਪੜਤਾਲ ਆਰੰਭ ਦਿੱਤੀ ਹੈ।