ਤਰਨ ਤਾਰਨ (ਪੱਤਰ ਪ੍ਰੇਰਕ):
ਜ਼ਿਲ੍ਹਾ ਤਰਨ ਤਾਰਨ ਦੇ ਵਪਾਰੀ ਤੋਂ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਦੋ ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਹੈ| ਵਪਾਰੀ ਰਿਤਿਕ ਅਰੋੜਾ ਨੇ ਸਥਾਨਕ ਥਾਣਾ ਦੀ ਸਿਟੀ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਕਿ ਲੰਘੇ ਦਿਨ ਉਹ ਆਪਣੀ ਦੁਕਾਨ ’ਤੇ ਬੈਠਾ ਸੀ ਕਿ ਇਸ ਦੌਰਾਨ ਉਸ ਦੇ ਮੋਬਾਈਲ ’ਤੇ ਵਟਸਐਪ ਕਾਲ ਆਈ ਤੇ ਫੋਨ ਕਰਨ ਵਾਲੇ ਨੇ ਖ਼ੁਦ ਨੂੰ ਲਖਬੀਰ ਸਿੰਘ ਲੰਡਾ ਦੱਸਦਿਆਂ ਦੋ ਕਰੋੜ ਰੁਪਏ ਫ਼ਿਰੌਤੀ ਦੀ ਮੰਗ ਕੀਤੀ| ਰਿਤਿਕ ਅਰੋੜਾ ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (ਐਨਐੱਸਯੂਆਈ) ਦਾ ਸੂਬਾ ਮੀਤ ਪ੍ਰਧਾਨ ਵੀ ਹਨ| ਸ਼ਿਕਾਇਤਕਰਤਾ ਮੁਤਾਬਕ ਫ਼ਿਰੌਤੀ ਨਾ ਮਿਲਣ ’ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਏਐੱਸਆਈ ਰਛਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ|