ਪੱਤਰ ਪ੍ਰੇਰਕ
ਤਲਵੰਡੀ ਸਾਬੋ 26 ਜੁਲਾਈ
ਪਿੰਡ ਰਾਈਆ ਵਿੱਚ ਪੰਚਾਇਤੀ ਜ਼ਮੀਨ ਵਿੱਚ ਪਾਣੀ ਦੀ ਵਾਰੀ ਆਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਲੜਾਈ ਦੌਰਾਨ ਚੱਲੀ ਗੋਲੀ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਰਾਈਆ ਦੀ ਚਾਰ ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਠੇਕੇ ’ਤੇ ਲੈਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਖਿੱਚੋਤਾਣ ਚੱਲ ਰਹੀ ਸੀ। ਅੱਜ ਜਦ ਠੇਕੇ ’ਤੇ ਲੈਣ ਵਾਲੀ ਧਿਰ ਜ਼ਮੀਨ ਵਿੱਚ ਪਾਣੀ ਲਾਉਣ ਗਈ ਤਾਂ ਉੱਥੇ ਹੀ ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ, ਇੱਕ ਆਪ ਆਗੂ ਪਹੁੰਚ ਗਏ। ਜਿੱਥੇ ਦੋਵਾਂ ਧਿਰਾਂ ਵਿੱਚ ਤਕਰਾਰ ਮਗਰੋਂ ਸਾਬਕਾ ਸਰਪੰਚ ਧੜੇ ਵੱਲੋਂ ਚਲਾਈ ਗੋਲੀ ਮਜ਼ਦੂਰ ਭੁੱਚਰ ਸਿੰਘ (35) ਪੁੱਤਰ ਬਾਰੂ ਸਿੰਘ ਦੇ ਲੱਗੀ।