ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 25 ਸਤੰਬਰ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਗਉੂਆਂ, ਮੱਝਾਂ ਅਤੇ ਬੱਕਰੀਆਂ ਆਦਿ ਨੂੰ ਸੜਕਾਂ ਦੇ ਕੰਢਿਆਂ ’ਤੇ ਚਰਾਉਣ ’ਤੇ ਮੁਕੰਮਲ ਪਾਬੰਦੀ ਲਗਾਉਣ ਦੇ ਬਾਵਜੂਦ ਪਸ਼ੂ ਪਾਲਕ ਰੋਜ਼ਾਨਾ ਆਪਣੀਆਂ ਮੱਝਾਂ ਸੜਕਾਂ ਦੇ ਕੰਢਿਆਂ ’ਤੇ ਚਰਾਉਂਦੇ ਹਨ ਜਿਸ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ। ਮੱਝਾਂ ਦੀ ਗੰਦਗੀ ਕਾਰਨ ਜਿੱਥੇ ਕਈ ਦੋ ਪਹੀਆ ਵਾਹਨ ਸਵਾਰ ਡਿੱਗ ਕੇ ਸੱਟਾਂ ਖਾ ਚੁੱਕੇ ਹਨ, ਉੱਥੇ ਹੀ ਸੜਕਾਂ ’ਤੇ ਆਵਾਜਾਈ ਵਿੱਚ ਵੀ ਭਾਰੀ ਵਿਘਨ ਪੈਂਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪਸ਼ੂ ਪਾਲਕਾਂ ਨੂੰ ਸਖਤ ਤਾੜਨਾ ਕੀਤੀ ਜਾਵੇ ਕਿ ਉਹ ਸੜਕਾਂ ਦੇ ਕੰਢਿਆਂ ’ਤੇ ਮੱਝਾਂ ਨੂੰ ਨਾ ਚਰਾਉਣ।