ਫਿਲੌਰ (ਪੱਤਰ ਪ੍ਰੇਰਕ): ਅੱਜ ਕਰੀਬ ਤਿੰਨ ਵਜੇ ਸਥਾਨਕ ਇੱਕ ਅਦਾਲਤ ’ਚ ਪੁਲੀਸ ਨੇ ਜਦੋਂ ਪੇਸ਼ੀ ਦੌਰਾਨ ਇੱਕ ਮੁਲਜ਼ਮ ਨੂੰ ਪੇਸ਼ ਕੀਤਾ ਤਾਂ ਉਸ ਨੇ ਅੱਗੋਂ ਪਿਸਤੌਲ ਕੱਢ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੇ ਮੰਗ ਕੀਤੀ ਕਿ ਉਹ ਬੁਰੀ ਤਰ੍ਹਾਂ ਟੁੱਟ ਚੁੱਕ ਹੈ ਤੇ ਉਸ ਦੇ ਕੇਸ ਦਾ ਛੇਤੀ ਫ਼ੈਸਲਾ ਕੀਤਾ ਜਾਵੇ। ਦੇਖਦਿਆਂ ਹੀ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਮੁਤਾਬਿਕ ਉਸ ਕੋਲ ਖਿਡੌਣਾ ਪਿਸਤੌਲ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।