ਟਿ੍ਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਨਵੰਬਰ
ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਅੱਜ ਡੀਏਪੀ ਖਾਦ ਦੀ ਕਾਲਾਬਾਜ਼ਾਰੀ ਅਤੇ ਖਾਦ ਦੇ ਨਾਲ ਗੈਰਜ਼ਰੂਰੀ ਵਸਤਾਂ ਦੇਣ ਦੇ ਮਾਮਲੇ ’ਤੇ ਖਾਦ ਡੀਲਰਾਂ ਨੂੰ ਤਾੜਦਿਆਂ ਅਜਿਹੇ ਡੀਲਰਾਂ ਖ਼ਿਲਾਫ਼ ਕਾਰਵਾਈ ਦਾ ਫ਼ੈਸਲਾ ਕੀਤਾ ਹੈ| ਖੇਤੀ ਮੰਤਰੀ ਨੇ ਕਿਹਾ ਕਿ ਰਿਟੇਲ ਡੀਲਰਾਂ ਅਤੇ (ਪ੍ਰਾਇਮਰੀ ਐਗਰੀਕਲਚਰ ਕੋਆਪ੍ਰੇਟਿਵ ਸੁਸਾਇਟੀਆਂ) ਨਾਲ ਸਬੰਧਤ ਬੇਲੋੜੇ ਉਤਪਾਦਾਂ ਦੀ ਟੈਗਿੰਗ ਕਾਲਾਬਾਜ਼ਾਰੀ ਤੋਂ ਬਚਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਐੱਫਸੀਓ-1985 ਅਨੁਸਾਰ ਡੀਏਪੀ ਦੇ ਨਾਲ ਗੈਰਜ਼ਰੂਰੀ ਵਸਤਾਂ ਨੂੰ ਜਮ੍ਹਾਂਖੋਰੀ/ਕਾਲਾਬਾਜ਼ਾਰੀ ਜਾਂ ਟੈਗ ਕਰਨ ਵਾਲੇ ਡੀਲਰ/ਪੀਏਸੀਐੱਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੀਆਂ ਬੇਨਿਯਮੀਆਂ ਵਿੱਚ ਸ਼ਾਮਲ ਪਾਏ ਗਏ ਰਿਟੇਲਰਾਂ/ਪੀਏਸੀਐਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ|