ਗੁਰਪ੍ਰੀਤ ਦੋਧਰ
ਅਜੀਤਵਾਲ, 26 ਸਤੰਬਰ
ਭਾਰਤੀ ਕਿਸਾਨ ਯੂਨੀਆਨ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਅਜੀਤਵਾਲ ਵਿਖੇ ਰੇਲਵੇ ਲਾਈਨ ’ਤੇ ਧਰਨਾ ਲਾਇਆ ਗਿਆ। ਅੱਜ ਦੇ ਧਰਨੇ ਵਿੱਚ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋ ਕਿਸਾਨਾਂ ਅਤੇ ਆਮ ਲੋਕਾਂ ਦੇ ਵਿਰੋਧ ਦੇ ਬਾਵਜੂਦ ਖੇਤੀ ਨਾਲ ਸਬੰਧਤ ਤਿੰਨ ਬਿੱਲਾਂ ਨੂੰ ਸੰਸਦ ਵਿਚੋਂ ਪਾਸ ਕਰਵਾ ਲਿਆ ਹੈ। ਧਰਨੇ ਨੂੰ ਜਰਨਲ ਸਕੱਤਰ ਗੁਰਮੀਤ ਕਿਸ਼ਨਪੁਰਾ, ਵਿੱਤ ਸਕੱਤਰ ਬਲੋਰ ਸਿੰਘ ਘੱਲ ਕਲਾ. ਗੁਰਦੇਵ ਸਿੰਘ ਕਿਸ਼ਨਪੁਰਾ, ਸੁਖਮੰਦਰ ਸਿੰਘ, ਗੁਰਦਾਸ ਸਿੰਘ ਸੇਖਾ, ਗੁਰਚਰਨ ਸਿੰਘ ਰਾਮਾ, ਜੰਗੀਰ ਸਿੰਘ ਹਿੰਮਤਪੁਰਾ ਨੇ ਸੰਬੋਧਨ ਕੀਤਾ।