ਚੰਡੀਗੜ੍ਹ (ਟਨਸ): ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਅਰਜੁਨਾ ਐਵਾਰਡ ਵਾਪਸ ਮੋੜਨ ਦਾ ਐਲਾਨ ਕਰਨ ਵਾਲੇ ਪਦਮਸ੍ਰੀ ਸਾਬਕਾ ਮੁੱਕੇਬਾਜ਼ ਕੌਰ ਸਿੰਘ ਨੇ ਕਿਹਾ, ‘ਜਦੋਂ ਤਕ ਕਿਸਾਨ ਸੜਕਾਂ ’ਤੇ ਹਨ, ਮੇਰੇ ਲਈ ਐਵਾਰਡ ਕੋਈ ਮਾਇਨੇ ਨਹੀਂ ਰੱਖਦੇ। 1970 ਵਿੱਚ ਮੇਰੇ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪਿਤਾ ਕਰਨੈਲ ਸਿੰਘ ਖੇਤਾਂ ’ਚ ਮਿਹਨਤ ਕਰਕੇ ਕੀਤੀ ਕਮਾਈ ਤੋਂ ਮੇਰੀ ਮੁੱਕੇਬਾਜ਼ੀ ਸਿਖਲਾਈ ਦਾ ਖਰਚ ਚੁੱਕਦੇ ਸੀ। ਮੈਂ ਜ਼ਿੰਦਗੀ ਜੋ ਕੁਝ ਕਮਾਇਆ ਉਹ ਮੇਰੇ ਕਿਸਾਨ ਪਿਤਾ ਦੀ ਮਿਹਨਤ ਦਾ ਸਿੱਟਾ ਹੈ।’ 1980 ਵਿੱਚ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨਾਲ ਨੁਮਾਇਸ਼ੀ ਮੈਚ ਖੇਡਣ ਵਾਲੇ ਕੌਰ ਸਿੰਘ ਨੇ 1984 ’ਚ ਲਾਸ ਏਂਜਲਸ ਓਲੰਪਿਕ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।