ਜਗਮੋਹਨ ਸਿੰਘ
ਰੂਪਨਗਰ/ਘਨੌਲੀ, 13 ਜੂਨ
ਅੱਜ ਦੁਪਹਿਰ ਵੇਲੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਸਾਰੇ ਯੂਨਿਟ ਬੰਦ ਹੋਣ ਤੋਂ ਬਾਅਦ ਹਰਕਤ ਵਿੱਚ ਆਏ ਇੰਜਨੀਅਰਾਂ ਦੀ ਟੀਮ ਨੇ ਯੁੂਨਿਟਾਂ ਨੂੰ ਮੁੜ ਚਾਲੂ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਵਰਕਾਮ ਦੇ ਲੋਡ ਡਿਸਪੈਚ ਸੈਂਟਰ ਅਨੁਸਾਰ ਬਾਅਦ ਦੁਪਹਿਰ 4 ਵਜੇ ਤੱਕ ਯੁੂਨਿਟ ਨੰਬਰ 4 ਨੇ 181 ਮੈਗਾਵਾਟ ਅਤੇ ਯੁਨਿਟ ਨੰਬਰ 6 ਨੇ 109 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਕਰ ਦਿੱਤਾ । ਹੁਣ ਇੰਜੀਨੀਅਰਾਂ ਦੀ ਟੀਮ 3 ਅਤੇ 5 ਨੰਬਰ ਯੁਨਿਟਾਂ ਨੂੰ ਚਾਲੂ ਕਰਨ ਵਿੱਚ ਜੁਟ ਗਈ ਹੈ।
ਬੀਤੀ ਰਾਤ 5 ਅਤੇ 6 ਨੰਬਰ ਯੁੂਨਿਟ ਬੰਦ ਹੋ ਗਏ ਸਨ। ਇੰਜੀਨੀਅਰਾਂ ਵੱਲੋਂ ਨੁਕਸ ਦੂਰ ਕਰਨ ਉਪਰੰਤ ਇਨ੍ਹਾਂ ਯੁਨਿਟਾਂ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਪਰ ਦੁਪਹਿਰੇ ਅਚਾਨਕ ਪਲਾਂਟ ਦੇ ਚਾਰੇ ਯੁੂਨਿਟ ਬੰਦ ਹੋ ਗਏ ਸਨ।