ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 2 ਨਵੰਬਰ
ਅੰਮ੍ਰਿਤ ਦਿਓਲ ਫਾਊਂਡੇਸ਼ਨ ਸੁਸਾਇਟੀ (ਦਿਓਲ ਪਰਿਵਾਰ) ਵੱਲੋਂ ਇੱਥੇ ਸਮਾਗਮ ਦੌਰਾਨ 40 ਬੇਘਰਿਆਂ (ਗੱਡੀਆਂ ਵਾਲਿਆਂ) ਨੂੰ ਭੂਰੜੇ ਰੋਡ ’ਤੇ ਪਲਾਟ ਸੌਂਪੇ ਗਏ। ਸਮਾਗਮ ਦੌਰਾਨ ਮੁੱਖ ਮਹਿਮਾਨ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਦਿਓਲ ਪਰਿਵਾਰ ਦੇ ਉਪਰਾਲੇ ਦੇ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਜਿਹਾ ਕਰਨ ਦਾ ਇਹ ਪਹਿਲਾ ਕਦਮ ਹੈ। ਉਨ੍ਹਾਂ ਨੇ ਕਲੋਨੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਘਰ ਉਸਾਰੀ ਲਈ ਸਰਕਾਰ ਦੀ ਕਿਸੇ ਸਕੀਮ ਨੂੰ ਦਾਇਰੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨਗੇ। ਸਮਾਜਸੇਵੀ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰਾਂ ਵੱਲੋਂ ਅਣਗੌਲੇ ਗੱਡੀਆਂ ਵਾਲਿਆਂ ਦੇ ਪਰਿਵਾਰਾਂ ਨੂੰ ਸਹਾਰਾ ਦੇ ਕੇ ਦਿਓਲ ਪਰਿਵਾਰ ਵੱਲੋਂ ਸਮਾਜ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਸੁਸਾਇਟੀ ਦੇ ਚੇਅਰਮੈਨ ਜਸਪਾਲ ਸਿੰਘ ਦਿਓਲ ਨੇ ਦੱਸਿਆ ਕਿ ਉਨ੍ਹਾਂ ਨੇ 50 ਲੱਖ ਰੁਪਏ ਦੀ ਡੇਢ ਏਕੜ ਜ਼ਮੀਨ ਖਰੀਦੀ ਹੈ ਜਿਸ ਵਿੱਚੋਂ ਹਰ ਪਰਿਵਾਰ ਨੂੰ 70 ਗਜ਼ ਦਾ ਪਲਾਟ ਦਿੱਤਾ ਹੈ।