ਰੂਪਨਗਰ (ਪੱਤਰ ਪ੍ਰੇਰਕ)
ਸ਼ਹਿਰ ਦੇ ਆਰਪੀ ਡਾਇਗਨੌਸਟਿਕ ਸੈਂਟਰ ਵਿੱਚ ਕੰਮ ਕਰਦੇ ਵਿਅਕਤੀ ਦੀ ਵੀਰਵਾਰ ਅੱਧੀ ਰਾਤ ਵੇਲੇ ਭੇਤ-ਭਰੀ ਹਾਲਤ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨੀਸ਼ ਕੁਮਾਰ (ਰਾਜਸਥਾਨ) ਰਾਤ ਨੂੰ ਸਕੈਨ ਸੈਂਟਰ ਵਿੱਚ ਹੀ ਸੌਂਦਾ ਸੀ। ਹਾਦਸੇ ਦਾ ਕਾਰਨ ਸੈਂਟਰ ਵਿੱਚ ਏਸੀ ਦਾ ਕੰਪਰੈਸ਼ਨ ਫਟਣਾ ਦੱਸਿਆ ਜਾ ਰਿਹਾ ਹੈ, ਪਰ ਕਮਰੇ ਅੰਦਰ ਪਈ ਮਸ਼ੀਨ ਲਗਪਗ ਸੁਰੱਖਿਅਤ ਸੀ ਜਦੋਂਕਿ ਮ੍ਰਿਤਕ ਬੁਰੀ ਤਰ੍ਹਾਂ ਝੁਲਸਿਆ ਹੋਇਆ ਸੀ। ਪੱਖ ਜਾਣਨ ਲਈ ਜਦੋਂ ਸੈਂਟਰ ਮਾਲਕ ਨੂੰ ਫੋਨ ਕੀਤਾ ਤਾਂ ਉਨ੍ਹਾਂ ਆਪਣਾ ਫੋਨ ਬੰਦ ਕਰ ਦਿੱਤਾ। ਐੱਸਐੱਚਓ ਸਿਟੀ ਪਵਨ ਕੁਮਾਰ ਨੇ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।