ਪੱਤਰ ਪ੍ਰੇਰਕ
ਨੂਰਪੁਰ ਬੇਦੀ, 13 ਜੂਨ
ਐਂਟੀ ਕ੍ਰਾਈਮ ਦਫਤਰ ਰੂਪਨਗਰ ਵਿਖੇ ਐਂਟੀ ਕ੍ਰਾਈਮ ਐਂਟੀ ਫਾਊਂਡੇਸ਼ਨ ਦੇ ਵਰਕਰਾਂ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਅਤੇ ਫਾਊਂਡੇਸ਼ਨ ਦੇ ਵਰਕਰਾਂ ਨੇ ਹਿੱਸਾ ਲਿਆ। ਪੰਜਾਬ ਦੇ ਵਾਈਸ ਪ੍ਰਧਾਨ ਹੁਸਨ ਚੰਦ ਸਰਥਲੀ ਦੀ ਅਗਵਾਈ ਵਿਚ ਕੀਤੀ ਮੀਟਿੰਗ ਵਿੱਚ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਫੈਸਲੇ ਲਏ ਗਏ। ਟੀਮ ਵੱਲੋਂ ਪ੍ਰਧਾਨ ਜਗਦੀਪ ਕੌਰ, ਵਾਈਸ ਪ੍ਰਧਾਨ ਅੰਮ੍ਰਿਤਪਾਲ ਸਿੰਘ, ਸੁੱਖ ਰਤਨ ਸਿੰਘ ਦਾ ਸਨਮਾਨ ਕੀਤਾ ਗਿਆ।