ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਜੁਲਾਈ
ਜ਼ਿਲ੍ਹੇ ਦੇ ਪਿੰਡ ਮੰਡਿਆਣੀ ਦੇ ਜੰਮਪਲ ਕੁਲਦੀਪ ਸਿੰਘ ਜੌਹਲ ਨੂੰ ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਦੇ ਗਵਰਨਰ ਵੱਲੋਂ ਜਸਟਿਸ ਆਫ਼ ਪੀਸ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਮੰਡਿਆਣੀ ਪਿੰਡ ਦੇ ਕਿਸਾਨ ਅਮਰ ਸਿੰਘ ਦੇ ਪੁੱਤਰ ਕੁਲਦੀਪ ਸਿੰਘ ਜੌਹਲ ਨੇ ਗ੍ਰੈਜੂਏਸ਼ਨ ਮੈਥਸ, ਮਾਸਟਰਜ਼ ਡਿਗਰੀ ਪੁਲੀਟੀਕਲ ਸਾਇੰਸ ਅਤੇ ਸੀਏਆਈਆਈਬੀ ਮੁੰਬਈ ਤੋਂ ਡਿਗਰੀ ਪ੍ਰਾਪਤ ਕੀਤੀ ਹੈ। ਉਹ ਪੰਜਾਬ ਨੈਸ਼ਨਲ ਬੈਂਕ ਦੇ ਉੱਚ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਆਪਣੇ ਛੋਟੇ ਲੜਕੇ ਕੋਲ ਆਸਟ੍ਰੇਲੀਆ ਚਲੇ ਗਏ ਸਨ, ਜਿੱਥੇ ਉਹ ਰੇਲਵੇ ਵਿੱਚ ਅਫ਼ਸਰ ਵਜੋਂ ਤਾਇਨਾਤ ਸੀ। ਉੱਥੇ ਜੌਹਲ ਨੇ ਆਸਟ੍ਰੇਲੀਆ ਦੇ ਸਰਕਾਰੀ ਟੈਕਨੀਕਲ ਐਂਡ ਫਰਦਰ ਐਜੂਕੇਸ਼ਨ ਕਾਲਜ ਵਿੱਚ ਦਾਖਲਾ ਲੈ ਕੇ ਅਕਾਊਂਟਸ ਐਡਮਨਿਸਟਰੇਸ਼ਨ ਦੀ ਪੜ੍ਹਾਈ ਕੀਤੀ।