ਪੱਤਰ ਪ੍ਰੇਰਕ
ਫਗਵਾੜਾ, 3 ਨਵੰਬਰ
ਇੱਥੇ ਫਗਵਾੜਾ-ਜਲੰਧਰ ਨੰਗਲ ਰੇਲਵੇ ਫਾਟਕ ’ਤੇ ਮਾਲ ਗੱਡੀ ਹੇਠ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਰੇਲਵੇ ਪੁਲੀਸ ਦੇ ਚੌਕੀ ਇੰਚਾਰਜ ਜੌਧ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੇਵਾ ਰਾਮ (59) ਪੁੱਤਰ ਪੂਰਨ ਰਾਮ ਵਾਸੀ ਰਵਿਦਾਸ ਨਗਰ ਜਲੰਧਰ ਵਜੋਂ ਹੋਈ ਹੈ। ਮ੍ਰਿਤਕ ਕਸਟਮ ਵਿਭਾਗ ਵਿੱਚ ਸਹਾਇਕ ਕਮਿਸ਼ਨਰ ਦੇ ਅਹੁਦੇ ’ਤੇ ਜਲੰਧਰ ਵਿੱਚ ਤਾਇਨਾਤ ਸੀ ਅਤੇ ਨੰਗਲ ਰੇਲਵੇ ਫਾਟਕ ਦੇ ਨਾਲ ਲੱਗਦੀ ਜ਼ਮੀਨ ਦੀ ਮਿਣਤੀ ਕਰਨ ਲਈ ਆਇਆ ਸੀ। ਕਾਰ ਖੜ੍ਹੀ ਕਰਨ ਮਗਰੋਂ ਜਦ ਉਹ ਰੇਲਵੇ ਲਾਈਨ ਪਾਰ ਕਰਦਿਆਂ ਉਸ ਨੇ ਫਗਵਾੜਾ ਤੋਂ ਜਲੰਧਰ ਜਾ ਰਹੀ ਰੇਲ ਗੱਡੀ ਤਾਂ ਦੇਖ ਲਈ ਪਰ ਜਲੰਧਰ ਤੋਂ ਲੁਧਿਆਣਾ ਜਾ ਰਹੀ ਮਾਲ ਗੱਡੀ ਨਾ ਦੇਖੀ ਜਿਸ ਕਾਰਨ ਉਹ ਮਾਲ ਗੱਡੀ ਦੀ ਲਪੇਟ ਵਿੱਚ ਆ ਗਿਆ।