ਜਗਮੋਹਨ ਸਿੰਘ
ਰੂਪਨਗਰ, 16 ਨਵੰਬਰ
ਸਮਾਜ ਵਿੱਚ ਫੈਲੇ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਵੱਲੋਂ ਵਿੱਢੀ ਮੁਹਿੰਮ ਅਧੀਨ ਅੱਜ ਡੀਐੱਸਪੀ ਰੂਪਨਗਰ ਰਾਜਪਾਲ ਸਿੰਘ ਗਿੱਲ ਦੀ ਅਗਵਾਈ ਤੇ ਐੱਸਐੱਚਓ ਸ਼ਵਿੰਦਰ ਸਿੰਘ ਦੀ ਦੇਖ-ਰੇਖ ਅਧੀਨ ਥਾਣਾ ਸਿੰਘ ਭਗਵੰਤਪੁਰਾ ਵਿੱਚ ਜਾਗਰੂਕਤਾ ਮੀਟਿੰਗ ਕੀਤੀ ਗਈ। ਇਸ ਦੌਰਾਨ ਇਲਾਕੇ ਦੇ ਸਰਪੰਚਾਂ ਤੇ ਪੰਚਾਂ ਤੇ ਹੋਰ ਮੋਹਤਬਰਾਂ ਨੇ ਹਿੱਸਾ ਲਿਆ ਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡਾਂ ਵਿੱਚ ਨਸ਼ਾ ਵੇਚਣ ਲਈ ਆਉਣ ਵਾਲੇ ਵਿਅਕਤੀਆਂ ਦੀ ਸੂਚਨਾ ਤੁਰੰਤ ਪੁਲੀਸ ਨੂੰ ਮੋਬਾਈਲ ਨੰਬਰ 97791-00200 ’ਤੇ।
ਇਸ ਮੌਕੇ ਵਿਲੇਜ ਡਿਫੈਂਸ ਕਮੇਟੀਆਂ ਕਾਇਮ ਕੀਤੀਆਂ ਗਈਆਂ। ਇਸ ਮੌਕੇ ਅੰਮ੍ਰਿਤਪਾਲ ਸਿੰਘ ਸਰਪੰਚ ਭਗਵੰਤਪੁਰਾ, ਸੁਨੀਲ ਕੁਮਾਰ ਸਰਪੰਚ ਰੰਗੀਲਪੁਰ, ਤਰਸੇਮ ਸਿੰਘ ਸਰਪੰਚ ਸੋਲਖੀਆਂ, ਰਾਜਿੰਦਰ ਕੌਰ ਬਾਜਵਾ ਸਰਪੰਚ ਰੋਡਮਾਜਰਾ, ਦਵਿੰਦਰ ਸਿੰਘ ਸਰਪੰਚ ਲੋਹਾਰੀ, ਕੇਵਲ ਸਿੰਘ ਸਰਪੰਚ ਪਥਰੇੜੀ ਜੱਟਾਂ, ਜਗਤਾਰ ਸਿੰਘ ਸਰਪੰਚ ਦੁਲਚੀਮਾਜਰਾ, ਨਿਰਮਲ ਸਿੰਘ ਸਰਪੰਚ ਬੰਨ੍ਹਮਾਜਰਾ ਆਦਿ ਹਾਜ਼ਰ ਸਨ।