ਹਰਦੀਪ ਸਿੰਘ ਸੋਢੀ
ਧੂਰੀ, 24 ਅਕਤੂਬਰ
ਇਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਕਾ ਦਾ ਕਰੋਨਾ ਟੈਸਟ ਪਾਜ਼ੇਟਿਵ ਆਉਣ ਕਾਰਨ ਹੋਰ ਅਧਿਆਪਕ ਤੇ ਵਿਦਿਆਰਥੀ ਸਹਿਮ ਗਏ ਹਨ। ਸਕੂਲ ਦੀ ਪ੍ਰਿੰਸੀਪਲ ਛੁੱਟੀ ’ਤੇ ਹੋਣ ਕਾਰਨ ਸਕੂਲ ਦੇ ਅਧਿਆਪਕ ਅਵਤਾਰ ਸਿੰਘ ਨੇ ਕਿਹਾ ਸਿਹਤ ਵਿਭਾਗ ਨੇ ਸਕੂਲ 58 ਅਧਿਆਪਕਾਂ ਦਾ ਕਰੋਨਾ ਟੈਸਟ ਕੀਤਾ ਸੀ, ਜਿਸ ਵਿੱਚੋਂ 30 ਅਧਿਆਪਕਾਂ ਦੀ ਰਿਪੋਰਟ ਆ ਚੁੱਕੀ ਹੈ। ਸਕੂਲ ਨੂੰ ਸੈਨੇਟਾਈਜ਼ਡ ਕੀਤਾ ਜਾ ਰਿਹਾ। ਧੂਰੀ ਦੇ ਐੱਸਡੀਐੱਮ ਲਤੀਫ਼ ਅਹਿਮਦ ਨੇ ਕਿਹਾ ਉਹ ਸਕੂਲ ਦਾ ਦੌਰਾ ਕਰਨਗੇ ਤੇ ਪਤਾ ਕਰਨਗੇ ਕਿ ਇਹ ਅਧਿਆਪਕਾ ਕਿਸ ਕਿਸ ਦੇ ਸੰਪਰਕ ਵਿੱਚ ਆਈ ਹੈ।