ਪੱਤਰ ਪ੍ਰੇਰਕ
ਬਠਿੰਡਾ, 25 ਅਗਸਤ
ਬੀਐੱਫਜੀਆਈ ਦੇ ਬਾਬਾ ਫ਼ਰੀਦ ਕਾਲਜ ਤੋਂ ਬੀਐੱਸਸੀ (ਆਨਰਜ਼) ਐਗਰੀਕਲਚਰ ਦੀ ਪੜ੍ਹਾਈ ਪੂਰੀ ਕਰ ਚੁੱਕੇ ਜਾਂ ਕਰ ਰਹੇ ਵਿਦਿਆਰਥੀਆਂ ਨੂੰ ਆਈਸੀਏਆਰ ਵੱਲੋਂ ਆਪਣੀਆਂ ਸਬੰਧਤ ਵਿੱਦਿਅਕ ਸੰਸਥਾਵਾਂ ਵਿੱਚ ਪੋਸਟ ਗਰੈਜੂਏਸ਼ਨ ਕਰਨ ਲਈ ਯੋਗ ਕਰਾਰ ਦਿੰਦਿਆਂ ਆਈਸੀਏਆਰ, ਏਆਈਈਈਏ (ਪੀਜੀ) ਟੈਸਟ ਦੇਣ ਦੀ ਮਾਨਤਾ ਦੇ ਦਿੱਤੀ। ਇਸ ਨਾਲ ਬਾਬਾ ਫ਼ਰੀਦ ਕਾਲਜ ਇਹ ਮਾਨਤਾ ਪ੍ਰਾਪਤ ਕਰਨ ਵਾਲਾ ਪੰਜਾਬ ਦਾ ਪਹਿਲਾ ਸਵੈ-ਵਿੱਤੀ ਕਾਲਜ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਬਾਬਾ ਫ਼ਰੀਦ ਕਾਲਜ ਨੂੰ ਪੰਜਾਬ ਸਟੇਟ ਕੌਂਸਲ ਆਫ ਐਗਰੀਕਲਚਰਲ ਐਜੂਕੇਸ਼ਨ, ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ 2019 ਵਿੱਚ ਮਾਨਤਾ ਦੇ ਦਿੱਤੀ ਗਈ ਸੀ। ਇਸ ਮਗਰੋਂ ਕਾਲਜ ਵੱਲੋਂ ਆਈਸੀਏਆਰ ਦੀ ਮਾਨਤਾ ਲੈਣ ਲਈ ਸੈਲਫ਼ ਸਟੱਡੀ ਰਿਪੋਰਟ ਜਮ੍ਹਾਂ ਕਰਵਾਈ ਗਈ ਸੀ।