ਬਲਵਿੰਦਰ ਰੈਤ
ਨੂਰਪੁਰ ਬੇਦੀ, 2 ਨਵੰਬਰ
ਇਥੋਂ ਨਜ਼ਦੀਕੀ ਪਿੰਡ ਕਲਵਾਂ ਵਿੱਚ ਬਾਬਾ ਵਿਸ਼ਵਕਰਮਾ ਮੰਦਰ ਵਿੱਚ ਬਾਬਾ ਵਿਸ਼ਵਕਰਮਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਵਿਸ਼ਵਕਰਮਾ ਕਮੇਟੀ ਦੇ ਪ੍ਰਧਾਨ ਹਰੀ ਕ੍ਰਿਸ਼ਨ ਰੈਂਸੜਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਭੱਦੀ, ਬਲਾਚੌਰ, ਸਮੀਰੋਵਾਲ ਅਤੇ ਹੋਰ ਵਿਸ਼ਵਕਰਮਾ ਸਭਾਵਾ ਨੇ ਹਿੱਸਾ ਲਿਆ। ਬਾਬਾ ਵਿਸ਼ਵਕਰਮਾ ਦੀ ਝੰਡੇ ਦੀ ਰਸਮ ਕਰਵਾਉਣ ਤੋਂ ਬਾਅਦ ਗਾਇਕ ਨੌਨੀ ਮੁਕਾਰੀ ਐਂਡ ਪਾਰਟੀ ਵੱਲੋਂ ਬਾਬਾ ਵਿਸ਼ਵਕਰਮਾ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਪਿੰਡ ਕਲਵਾਂ ਦੇ ਸਰਪੰਚ ਗੁਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਸਿਰਸਟੀ ਦੀ ਰਚਨਾ ਰੱਚਨ ਵਾਲੇ ਬਾਬਾ ਵਿਸ਼ਵਕਰਮਾ ਹੁਨਰਮੰਦ ਕਾਰਗੀਰਾਂ, ਦਸਤਕਾਰਾਂ ਅਤੇ ਕਿਰਤੀਆਂ ਦੇ ਪ੍ਰੇਰਣਾਸਰੋਤ ਸਨ। ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰੀਕ੍ਰਿਸ਼ਨ ਰੈਂਸੜਾ ਨੇ ਬੋਲਦਿਆਂ ਮੰਦਰ ਦੀ ਉਸਾਰੀ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਵਿੱਚ ਪ੍ਰਧਾਨ ਹਰੀ ਕ੍ਰਿਸ਼ਨ ਰੈਂਸੜਾਂ ਤੋਂ ਇਲਾਵਾ ਸਰਪੰਚ ਗੁਰਜੀਤ ਸਿੰਘ ਗੋਲਡੀ, ਬਾਬਾ ਰਮਨ ਸੈਣੀ, ਬਲਵਿੰਦਰ ਰੈਤ, ਸਾਬਕਾ ਸਰਪੰਚ ਕਰਮ ਸਿੰਘ ਸਾਧੜਾ, ਸਾਬਕਾ ਸਰਪੰਚ ਅਮਰਜੀਤ ਸਿੰਘ ਬਿੱਟੂ, ਹਰਵਿੰਦਰ ਸਿੰਘ ਵਾਲੀਆ, ਰਾਮ ਪਾਲ ਵਰਮਾਂ, ਸੁਨੀਲ ਰੈਤ, ਬਲਿੰਦਰ ਸਿੰਘ ਬਾਂਸਲ, ਸੁਰਜੀਤ ਸਿੰਘ ਢਿੱਲੋਂ ਹਾਜ਼ਰ ਸਨ।