ਕੇ.ਪੀ. ਸਿੰਘ
ਗੁਰਦਾਸਪੁਰ, 10 ਫਰਵਰੀ
ਸਰਕਾਰ ਰੂਪੀ ਗੱਡੀ ਤਾਂ ਹੀ ਪੂਰੀ ਸਪੀਡ ਨਾਲ ਦੌੜ ਸਕਦੀ ਹੈ ਜੇ ਉਸ ਦੇ ਸਹੀ ਇੰਜਨ ਦੀ ਚੋਣ ਕੀਤੀ ਜਾਵੇ। ਮੁੱਖ ਮੰਤਰੀ ਸਰਕਾਰ ਦੀ ਗੱਡੀ ਦਾ ਇੰਜਨ ਹੁੰਦਾ ਹੈ ਅਤੇ ਮੰਤਰੀ ਇਸ ਗੱਡੀ ਦੇ ਡੱਬੇ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਝੂਠੇ ਵਾਅਦੇ ਨਹੀਂ ਕੀਤੇ ਤੇ ਜੋ ਵਾਅਦੇ ਕੀਤੇ ਉਹ ਪੂਰੇ ਕਰ ਕੇ ਵਿਖਾਏ। ਉਨ੍ਹਾਂ ਕਿਹਾ ਕਿ ਭਾਜਪਾ ਦੀ ਦੁਕਾਨ ਇਸ ਸਮੇਂ ਬੰਦ ਹੈ ਤੇ ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਦਾਅਵੇ ਅਨੁਸਾਰ ਪਾਰਟੀ ਵੱਲੋਂ ਕਿਸੇ ਆਮ ਆਦਮੀ ਨੂੰ ਟਿਕਟ ਨਹੀਂ ਦਿੱਤੀ ਗਈ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਸ੍ਰੀ ਬੱਬੇਹਾਲੀ ਨੂੰ ਜਿਤਾਉਣ।